Homeਸੰਸਾਰਤਹਿਰਾਨ ’ਚ ਪਾਕਿਸਤਾਨੀ ਦੂਤਾਵਾਸ ਤੇ ਰਾਜਦੂਤ  ਦੇ ਨਿਵਾਸ ਨੇੜੇ ਹੋਇਆ ਜ਼ੋਰਦਾਰ ਧਮਾਕਾ

ਤਹਿਰਾਨ ’ਚ ਪਾਕਿਸਤਾਨੀ ਦੂਤਾਵਾਸ ਤੇ ਰਾਜਦੂਤ  ਦੇ ਨਿਵਾਸ ਨੇੜੇ ਹੋਇਆ ਜ਼ੋਰਦਾਰ ਧਮਾਕਾ

ਈਰਾਨ : ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਾਕਿਸਤਾਨੀ ਦੂਤਾਵਾਸ ਅਤੇ ਰਾਜਦੂਤ  ਦੇ ਨਿਵਾਸ ਦੇ ਬਹੁਤ ਨੇੜੇ ਜ਼ੋਰਦਾਰ ਧਮਕੇ ਸੁਣੇ ਗਏ। ਕੂਟਨੀਤਕ ਸੂਤਰਾਂ ਦੇ ਅਨੁਸਾਰ, ਤਹਿਰਾਨ ਪਿਛਲੇ 28 ਦਿਨਾਂ ਤੋਂ ਲਗਾਤਾਰ ਹਵਾਈ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਅਤੇ ਇਹ ਤਾਜ਼ਾ ਘਟਨਾ ਉਸੇ ਦਾ ਇੱਕ ਹਿੱਸਾ ਹੈ।

ਇਹ ਧਮਾਕੇ ਤਹਿਰਾਨ ਦੇ ਪਾਸਦਰਨ ਜ਼ਿਲ੍ਹੇ ਵਿੱਚ ਬੀਤੀ ਰਾਤ ਕਰੀਬ 8 ਵਜੇ ਵਾਪਰਿਆ। ਸੂਤਰਾਂ ਦਾ ਕਹਿਣਾ ਹੈ ਕਿ ਦੂਤਾਵਾਸ ਦੇ ਬਿਲਕੁਲ ਸਾਹਮਣੇ ਸਥਿਤ ਇੱਕ ਈਰਾਨੀ ਫੌਜੀ ਅੱਡਾ ਸੰਭਾਵਿਤ ਨਿਸ਼ਾਨਾ ਸੀ, ਜਿਸ ਕਾਰਨ ਆਲੇ ਦੁਆਲੇ ਦੇ ਖੇਤਰ ਵਿੱਚ ਸ਼ਕਤੀਸ਼ਾਲੀ ਧਮਾਕੇ ਸੁਣਾਈ ਦਿੱਤੇ।

ਇੱਕ ਸੀਨੀਅਰ ਡਿਪਲੋਮੈਟ ਨੇ ਦੱਸਿਆ ਕਿ ਧਮਾਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਪੂਰਾ ਇਲਾਕਾ ਹਿੱਲ ਗਿਆ। ਹਾਲਾਂਕਿ, ਦੂਤਾਵਾਸ ਦੀ ਇਮਾਰਤ ਅਤੇ ਸਟਾਫ ਕੁਆਰਟਰ ਸੁਰੱਖਿਅਤ ਸਨ। ਉਨ੍ਹਾਂ ਨੇ ਕਿਹਾ, “ਖਿੜਕੀਆਂ ਨਹੀਂ ਟੁੱਟੀਆ, ਪਰ ਕਰਮਚਾਰੀ ਇਸ ਘਟਨਾ ਤੋਂ ਕਾਫੀ ਡਰੇ ਹੋਏ ਹਨ।”

ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਡੋਨਾਲਡ ਟਰੰਪ ਨੇ ਈਰਾਨ ਲਈ ਇੱਕ ਨਵੀਂ “ਮਹੋਲਤ” ਦਾ ਦਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਈਰਾਨ ਦੇ ਊਰਜਾ ਠਿਕਾਇਆ ’ਤੇ ਹੁਣ “10 ਦਿਨਾਂ ਤੱਕ ਕੋਈ ਹਮਲਾ ਨਹੀਂ ਹੋਵੇਗਾ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments