Homeਦੇਸ਼ਉੱਤਰਾਖੰਡ ਦੇ ਊਧਮ ਸਿੰਘ ਨਗਰ ’ਚ ਚੱਲਦੀ ਥਾਰ ਕਾਰ ਨੂੰ ਅਚਾਨਕ ਲੱਗੀ...

ਉੱਤਰਾਖੰਡ ਦੇ ਊਧਮ ਸਿੰਘ ਨਗਰ ’ਚ ਚੱਲਦੀ ਥਾਰ ਕਾਰ ਨੂੰ ਅਚਾਨਕ ਲੱਗੀ ਅੱਗ

ਉੱਤਰਾਖੰਡ : ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਰੁਦਰਪੁਰ ਤੋਂ ਇੱਕ ਭਿਆਨਕ ਹਾਦਸਾ ਸਾਹਮਣੇ ਆਇਆ ਹੈ। ਇਹ ਰੁਦਰਪੁਰ-ਹਲਦਵਾਨੀ ਰੋਡ ‘ਤੇ ਮੈਡੀਕਲ ਕਾਲਜ ਦੇ ਸਾਹਮਣੇ ਦਾ ਹੈ। ਇਸ ਵਿੱਚ ਇੱਕ ਚੱਲਦੀ ਥਾਰ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਵਿੱਚ ਲੋਕ ਸਮੇਂ ਸਿਰ ਬਾਹਰ ਨਿਕਲ ਗਏ, ਇਸ ਲਈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੀ ਵੀਡੀਓ ਉੱਤਰਾਖੰਡ ਪੁਲਿਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਪੁਲਿਸ ਨੇ ਲਿਖਿਆ – ਰੁਦਰਪੁਰ, ਊਧਮ ਸਿੰਘ ਨਗਰ ਵਿੱਚ ਭੀੜ ਭੜੱਕੇ ਵਾਲੀ ਸੜਕ ‘ਤੇ ਥਾਰ ਅੱਗ ਦਾ ਗੋਲਾ ਬਣ ਗਈ। ਇਸ ਤੋਂ ਬਾਅਦ ਘਬਰਾਹਟ ਦਾ ਮਾਹੌਲ ਬਣ ਗਿਆ। ਫਾਇਰ ਸਰਵਿਸ ਦੀ ਟੀਮ ਨੇ ਮੌਕੇ  ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments