Home ਦੇਸ਼ ਗ੍ਰੇਟਰ ਨੋਇਡਾ ਵੈਸਟ ਦੇ ਗੋਲਡਨ ਆਈ ਕਮਰਸ਼ੀਅਲ ਬਿਲਡਿੰਗ ਦੀ ਨੌਵੀਂ ਮੰਜ਼ਿਲ ‘ਤੇ...

ਗ੍ਰੇਟਰ ਨੋਇਡਾ ਵੈਸਟ ਦੇ ਗੋਲਡਨ ਆਈ ਕਮਰਸ਼ੀਅਲ ਬਿਲਡਿੰਗ ਦੀ ਨੌਵੀਂ ਮੰਜ਼ਿਲ ‘ਤੇ ਅਚਾਨਕ ਲੱਗੀ ਭਿਆਨਕ ਅੱਗ

0

 ਉੱਤਰ ਪ੍ਰਦੇਸ਼ : ਗ੍ਰੇਟਰ ਨੋਇਡਾ ਵੈਸਟ ਦੇ ਗੋਲਡਨ ਆਈ ਮਾਲ ਵਿਖੇ ਸਥਿਤ ਵਪਾਰਕ ਇਮਾਰਤ ਦੇ ਟੀ-3 ਟਾਵਰ ਦੀ ਨੌਵੀਂ ਮੰਜ਼ਿਲ ‘ਤੇ ਅੱਜ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ, ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।

ਅੱਜ ਯਾਨੀ 25 ਜੂਨ ਨੂੰ, ਥਾਣਾ ਬਿਸਰਖ ਖੇਤਰ ਦੇ ਅਧੀਨ ਇੱਕ ਕੰਪਲੈਕਸ ਦੇ ਪਿੱਛੇ ਸਥਿਤ ਦਫਤਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ  ਫਾਇਰ ਸਰਵਿਸ ਦੀਆਂ ਪੰਜ ਯੂਨਿਟ ਮੌਕੇ ਤੇ ਰਵਾਨਾ ਕੀਤੀਆਂ ਗਿਆ।

ਅੱਗ ਸ਼ਾਰਟ ਸਰਕਟ ਕਾਰਨ ਇਮਾਰਤ ਦੀ ਨੌਵੀਂ ਮੰਜ਼ਿਲ ‘ਤੇ ਲੱਗੀ ਸੀ। ਫਾਇਰ ਸਰਵਿਸ ਟੀਮ ਨੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅਧਿਕਾਰੀ ਨੇ ਕੀ ਕਿਹਾ?

ਮਾਮਲੇ ਨੂੰ ਲੈ ਕੇ  ਸੀਐਫਓ ਗੌਤਮ ਬੁੱਧ ਨਗਰ, ਸ਼੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਵੈਸਟ ਦੇ ਗੋਲਡਨ ਆਈ ਮਾਲ ਵਿਖੇ ਸਥਿਤ ਟੀ3 ਟਾਵਰ ਵਪਾਰਕ ਇਮਾਰਤ ਦੀ ਨੌਵੀਂ ਮੰਜ਼ਿਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਉਨ੍ਹਾਂ ਅੱਗੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਇਸਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ। ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਸੀਐਫਓ ਨੋਇਡਾ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਸਵੇਰੇ 9:40 ਵਜੇ ਦੇ ਕਰੀਬ ਕੰਟਰੋਲ ਰੂਮ ਨੂੰ ਟੈਕ ਜ਼ੋਨ-4 ਸਥਿਤ ਗੋਲਡਨ ਆਈ ਕਮਰਸ਼ੀਅਲ ਬਿਲਡਿੰਗ ਦੀ ਨੌਵੀਂ ਮੰਜ਼ਿਲ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਸ਼ੁਰੂਆਤੀ ਜਾਣਕਾਰੀ ਵਿੱਚ ਕੁਝ ਲੋਕ ਦੇ ਫਸੇ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ, ਜਿਸ ਦੇ ਕਾਰਨ ਤੁਰੰਤ ਪੰਜ ਫਾਇਰ ਟੈਂਡਰ ਅਤੇ ਇੱਕ ਹਾਈਡ੍ਰੌਲਿਕ ਪਲੇਟਫਾਰਮ ਗੱਡੀ ਤੁਰੰਤ ਮੌਕੇ ‘ਤੇ ਭੇਜੀ ਗਈ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਕਿ ਇਮਾਰਤ ਵਿੱਚ ਕੋਈ ਵੀ ਫਸਿਆ ਨਹੀਂ ਸੀ। ਜਿਸ ਦਫ਼ਤਰ ਵਿੱਚ ਅੱਗ ਲੱਗੀ ਸੀ ਉਹ ਪਹਿਲਾਂ ਹੀ ਬੰਦ ਸੀ। ਫਾਇਰਫਾਈਟਰਾਂ ਨੇ ਆਪਣੇ ਉਪਕਰਣਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।

NO COMMENTS

LEAVE A REPLY

Please enter your comment!
Please enter your name here

Exit mobile version