Homeਪੰਜਾਬਰੋਪੜ ਦੇ ਇੱਕ ਮਜ਼ਦੂਰ ਦੀ ਚਮਕੀ ਕਿਸਮਤ, ਲਾਟਰੀ ’ਚ ਨਿਕਲਿਆ 1 ਲੱਖ...

ਰੋਪੜ ਦੇ ਇੱਕ ਮਜ਼ਦੂਰ ਦੀ ਚਮਕੀ ਕਿਸਮਤ, ਲਾਟਰੀ ’ਚ ਨਿਕਲਿਆ 1 ਲੱਖ ਰੁਪਏ ਦਾ ਇਨਾਮ

ਰੋਪੜ : ਅੱਜ ਰੋਪੜ ਦੇ ਇੱਕ ਮਜ਼ਦੂਰ ਦੀ ਕਿਸਮਤ ਚਮਕ ਉੱਠੀ, ਜਦੋਂ ਉਸ ਦੀ 1 ਲੱਖ ਰੁਪਏ ਦੀ ਲਾਟਰੀ ਨਿਕਲ ਆਈ। ਜਾਣਕਾਰੀ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੁਭਾਸ਼, ਜੋ ਕਿ ਇੱਥੋਂ ਦੇ ਇੱਕ ਮਜ਼ਦੂਰ ਦਾ ਕੰਮ ਕਰ ਰਿਹਾ ਹੈ ਨੇ ਸ਼੍ਰੀ ਰਾਧਾ ਲਾਟਰੀ ਸਟਾਲ ਤੋਂ 10 ਲੱਖ ਰੁਪਏ ਵਾਲੀਆਂ 10 ਟਿਕਟਾਂ ਖਰੀਦਿਆਂ ਸਨ।

ਦੁਕਾਨ ਦੇ ਮਾਲਕ ਗੌਰਵ ਧਵਨ ਨੇ ਦੱਸਿਆ ਕਿ ਸੁਭਾਸ਼ ਨੇ ਕੱਲ੍ਹ 10 ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਟਿਕਟ ’ਤੇ 1 ਲੱਖ ਰੁਪਏ ਦਾ ਇਨਾਮ ਨਿਕਲਿਆ। । ਖ਼ਬਰ ਮਿਲਦੇ ਹੀ ਸੁਭਾਸ਼ ਅਤੇ ਉਸਦੇ ਜਾਣ-ਪਛਾਣ ਵਾਲਿਆਂ ਚ ਖੁਸ਼ੀ ਦੀ ਲਹਿਰ ਦੌੜ ਗਈ।

ਗੌਰਵ ਧਵਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਆ ਸਕਦੇ ਹਨ। ਸੁਭਾਸ਼ ਦੀ ਜਿੱਤ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments