Homeਸੰਸਾਰਗੁਆਟੇਮਾਲਾ 'ਚ ਭੂਚਾਲ ਦੇ ਝਟਕੇ, ਅਧਿਕਾਰੀਆਂ ਨੇ ਲੋਕਾਂ ਨੂੰ ਇਮਾਰਤਾਂ ਖਾਲੀ ਕਰਵਾਉਣ...

ਗੁਆਟੇਮਾਲਾ ‘ਚ ਭੂਚਾਲ ਦੇ ਝਟਕੇ, ਅਧਿਕਾਰੀਆਂ ਨੇ ਲੋਕਾਂ ਨੂੰ ਇਮਾਰਤਾਂ ਖਾਲੀ ਕਰਵਾਉਣ ਦੀ ਕੀਤੀ ਅਪੀਲ

ਗੁਆਟੇਮਾਲਾ : ਮੱਧ ਅਮਰੀਕਾ ਦੇ ਗੁਆਟੇਮਾਲਾ ਵਿੱਚ ਬੀਤੀ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਹਿੱਲ ਗਈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਰਿਪੋਰਟਾਂ ਅਨੁਸਾਰ ਇਸ ਭੂਚਾਲ ਕਾਰਨ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸਰਕਾਰੀ ਅਧਿਕਾਰੀਆਂ ਨੇ ਸੰਭਾਵੀ ਝਟਕਿਆਂ ਤੋਂ ਬਚਣ ਲਈ ਵਸਨੀਕਾਂ ਨੂੰ ਇਮਾਰਤਾਂ ਛੱਡਣ ਲਈ ਕਿਹਾ। ਪਹਿਲੇ ਭੂਚਾਲ ਦੀ ਤੀਬਰਤਾ 5.2 ਸੀ ਅਤੇ ਇਸ ਤੋਂ ਬਾਅਦ ਕਈ ਹੋਰ ਝਟਕੇ ਮਹਿਸੂਸ ਕੀਤੇ ਗਏ।

ਇਹ ਭੂਚਾਲ ਗੁਆਟੇਮਾਲਾ ਸਿਟੀ ਤੋਂ ਲਗਭਗ 60 ਕਿਲੋਮੀਟਰ ਦੂਰ ਦਰਜ ਕੀਤਾ ਗਿਆ। ਬਾਅਦ ਵਿੱਚ ਮਹਿਸੂਸ ਕੀਤੇ ਗਏ ਝਟਕਿਆਂ ਦੀ ਤੀਬਰਤਾ 3.9 ਤੋਂ 5.6 ਦੇ ਵਿਚਕਾਰ ਮਾਪੀ ਗਈ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਹੋਰ ਵਧ ਗਈ।

ਜਾਣਕਾਰੀ ਮੁਤਾਬਿਕ ਇਸ ਭੂਚਾਲ ਕਾਰਨ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਹੁਣ ਤੱਕ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਨੈਸ਼ਨਲ ਕੋਆਰਡੀਨੇਟਰ ਫਾਰ ਡਿਜ਼ਾਸਟਰ ਰਿਡਕਸ਼ਨ (CONRED) ਨੇ ਲੋਕਾਂ ਨੂੰ ਸਾਵਧਾਨੀ ਦੇ ਤੌਰ ‘ਤੇ ਆਪਣੇ ਘਰ ਖਾਲੀ ਕਰਨ ਲਈ ਕਿਹਾ। ਐਮਰਜੈਂਸੀ ਟੀਮਾਂ ਨੂੰ ਤੁਰੰਤ ਕਈ ਪ੍ਰਭਾਵਿਤ ਖੇਤਰਾਂ ਵਿੱਚ ਭੇਜਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments