Homeਸੰਸਾਰਜਰਮਨ 'ਚ 'ਪ੍ਰਾਈਡ ਪਰੇਡ' ਦੌਰਾਨ ਭੀੜ 'ਤੇ ਚੜ੍ਹੀ ਵੈਨ , ਇੱਕ ਦੀ...

ਜਰਮਨ ‘ਚ ‘ਪ੍ਰਾਈਡ ਪਰੇਡ’ ਦੌਰਾਨ ਭੀੜ ‘ਤੇ ਚੜ੍ਹੀ ਵੈਨ , ਇੱਕ ਦੀ ਮੌਤ , 16 ਜ਼ਖਮੀ

ਜਰਮਨ : ਜਰਮਨ ਦੀ ਰਾਜਧਾਨੀ ਬਰਲਿਨ ‘ਚ ਬੀਤੀ ਰਾਤ ‘ਐਲ.ਜੀ.ਬੀ.ਟੀ.ਕਿਊ. ਪਲੱਸ’ ਭਾਈਚਾਰੇ ਦੇ ਪ੍ਰਮੁੱਖ ਸਮਾਗਮ ‘ਪ੍ਰਾਈਡ ਪਰੇਡ’ ਦੌਰਾਨ ਇਕ ਵੈਨ ਭੀੜ ‘ਤੇ ਚੜ੍ਹ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 16 ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਮਾਗਮ ਅਤੇ ਸਮਾਰੋਹ ਰੱਦ ਕਰ ਦਿੱਤੇ ਹਨ। ਇਹ ਹਾਦਸਾ ਪ੍ਰੋਗਰਾਮ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਵਾਪਰਿਆ। ਬਰਲਿਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ, ਹਾਲਾਂਕਿ ਉਸਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਅਨੁਸਾਰ, ਸ਼ੱਕੀ ਦੇ ਬਰਲਿਨ ਵਿੱਚ ਸਰਗਰਮ ਇਸਲਾਮੀ ਕੱਟੜਪੰਥੀ ਸਮੂਹਾਂ ਨਾਲ ਸਬੰਧ ਹਨ।

ਪੁਲਿਸ ਬੁਲਾਰੇ ਫਲੋਰੀਅਨ ਨਾਥ ਨੇ ਕਿਹਾ, “ਪੁਲਿਸ ਨੇ ਸ਼ੱਕੀ ਨੂੰ ਲੱਭ ਲਿਆ ਹੈ। ਉਹ ਇੱਥੇ ਬਰਲਿਨ ਵਿੱਚ ਇਸਲਾਮਿਕ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।” ਹਾਲਾਂਕਿ, ਉਨ੍ਹਾਂ ਨੇ ਸ਼ੱਕੀ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲੋਕਾਂ ਨੂੰ ਘਟਨਾ ਵਾਲੀ ਥਾਂ ਨੂੰ ਤੁਰੰਤ ਖਾਲੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਕਰ ਸਕਣ। ਫਲੋਰੀਅਨ ਨਾਥ ਨੇ ‘ਐਕਸ’ ‘ਤੇ ਇੱਕ ਸੰਖੇਪ ਵੀਡੀਓ ਵਿੱਚ ਕਿਹਾ, “ਅਸੀਂ ਸੰਭਾਵਿਤ ਸ਼ੱਕੀਆਂ ਦੀ ਡੂੰਘਾਈ ਨਾਲ ਤਲਾਸ਼ ਕਰ ਰਹੇ ਹਾਂ।” ਪੁਲਿਸ ਮੁਤਾਬਕ ਰਾਤ ਕਰੀਬ 10 ਵਜੇ ਇੱਕ ਚਿੱਟੇ ਰੰਗ ਦੀ ਵੈਨ ਟਿਅਰਗਾਰਟਨ ਪਾਰਕ ਵਿੱਚ ਜਾ ਵੜੀ। ਇਹ ਪਾਰਕ ਉਸ ਰੂਟ ਦੇ ਨੇੜੇ ਹੈ ਜਿਸ ਤੋਂ ਕੁਝ ਸਮਾਂ ਪਹਿਲਾਂ ‘ਪ੍ਰਾਈਡ ਮਾਰਚ’ ਲੰਘਿਆ ਸੀ।

ਵੈਨ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ ਵਿੱਚ ਇੱਕ ਦਰੱਖਤ ਨਾਲ ਟਕਰਾ ਗਈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਮੌਕੇ ‘ਤੇ ਕਿੰਨੇ ਪੁਲਿਸ ਕਰਮਚਾਰੀ ਤਾਇਨਾਤ ਸਨ, ਪਰ ਕਿਹਾ ਕਿ “ਵੱਡੀ ਪੁਲਿਸ ਫੋਰਸ” ਉਥੇ ਮੌਜੂਦ ਸੀ। ਪੁਲਿਸ ਮੁਤਾਬਕ ਬੀਤੀ ਸਵੇਰ ਤੋਂ ਬਰਲਿਨ ‘ਚ ‘ਪ੍ਰਾਈਡ ਪਰੇਡ’ ਅਤੇ ‘ਐਲ.ਜੀ.ਬੀ.ਟੀ.ਕਿਊ. ਪਲੱਸ’ ਭਾਈਚਾਰੇ ਦੇ ਹੋਰ ਸਮਾਗਮਾਂ ਦੀ ਸੁਰੱਖਿਆ ਲਈ 2,200 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਪਾਰਕ ਵਿੱਚ ਮੌਜੂਦ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ। ਨਾਲ ਹੀ, ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਹਨ ਦੀ ਟੱਕਰ ਤੋਂ ਇਲਾਵਾ ਕੁਝ ਪੀੜਤਾਂ ਦੀਆਂ ਲਾਸ਼ਾਂ ‘ਤੇ ਚਾਕੂ ਨਾਲ ਹਮਲੇ ਦੇ ਨਿਸ਼ਾਨ ਵੀ ਮਿਲੇ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਕਿਸੇ ਸਿੱਟੇ ‘ਤੇ ਪਹੁੰਚਣਾ ਹਾਲੇੇ ਜਲਦਬਾਜ਼ੀ ਹੋਵੇਗੀ।

ਬਰਲਿਨ ਦੇ ਮੇਅਰ ਕਾਈ ਵੇਗਨਰ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ, “ਇਹ ਸਾਡੇ ਆਜ਼ਾਦ ਅਤੇ ਉਦਾਰ ਸਮਾਜ ‘ਤੇ ਹਮਲਾ ਹੈ।” ਮੈਨੂੰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਲਈ 24 ਘੰਟੇ ਕੰਮ ਕਰਨਗੇ।” ਇਸ ਦੌਰਾਨ ਅਧਿਕਾਰੀਆਂ ਨੇ ਘਟਨਾ ਦੇ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਅਤੇ ਉਨ੍ਹਾਂ ਕੋਲ ਮੌਜੂਦ ਵੀਡੀਓ ਜਾਂ ਤਸਵੀਰਾਂ ਪੁਲਿਸ ਨੂੰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਜਰਮਨੀ ‘ਚ ‘ਕ੍ਰਿਸਟੋਫਰ ਸਟ੍ਰੀਟ ਡੇ’ ਦੇ ਨਾਂ ‘ਤੇ ਆਯੋਜਿਤ ਬਰਲਿਨ ਦੀ ‘ਪ੍ਰਾਈਡ ਪਰੇਡ’ ‘ਚ ਹਿੱਸਾ ਲੈਣ ਲਈ ਬੀਤੇ ਦਿਨ ਲੱਖਾਂ ਲੋਕ ਪਹੁੰਚੇ ਸਨ। ਇਹ ਯੂਰਪ ਵਿੱਚ ਸਭ ਤੋਂ ਵੱਡੇ ‘LGBTQ+’ ਸਮਾਗਮਾਂ ਵਿੱਚੋਂ ਇੱਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments