Homeਦੇਸ਼ਕਾਂਗਰਸ ਨੇ 25 ਸਕੱਤਰਾਂ ਤੇ ਸੰਯੁਕਤ ਸਕੱਤਰਾਂ ਨੂੰ ਅਹੁਦਿਆਂ ਤੋਂ ਹਟਾਇਆ

ਕਾਂਗਰਸ ਨੇ 25 ਸਕੱਤਰਾਂ ਤੇ ਸੰਯੁਕਤ ਸਕੱਤਰਾਂ ਨੂੰ ਅਹੁਦਿਆਂ ਤੋਂ ਹਟਾਇਆ

ਨਵੀਂ ਦਿੱਲੀ: ਕਾਂਗਰਸ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ 25 ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਹੈ। ਪਾਰਟੀ ਨੇ ਕਈ ਸਕੱਤਰਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਕਰਨ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਅਤੇ ਸੰਗਠਨਾਤਮਕ ਵਿਭਾਗਾਂ ਲਈ ਨਵੇਂ ਸਕੱਤਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਹਨ। ਕਾਂਗਰਸ ਪ੍ਰਧਾਨ ਨੇ ਇਨ੍ਹਾਂ ਨਿਯੁਕਤੀਆਂ ਅਤੇ ਜ਼ਿੰਮੇਵਾਰੀਆਂ ਵਿੱਚ ਕੀਤੇ ਗਏ ਬਦਲਾਅ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ।

ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਪਾਰਟੀ ਨੇ ਕੁੱਲ 81 ਸਕੱਤਰਾਂ ਨੂੰ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸੰਗਠਨਾਤਮਕ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਨ੍ਹਾਂ ਵਿੱਚ ਅਸਾਮ, ਕੇਰਲ, ਤਾਮਿਲਨਾਡੂ, ਉੱਤਰਾਖੰਡ, ਗੁਜਰਾਤ, ਕਰਨਾਟਕ, ਪੰਜਾਬ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਝਾਰਖੰਡ, ਬਿਹਾਰ, ਓਡੀਸ਼ਾ, ਤੇਲੰਗਾਨਾ, ਦਿੱਲੀ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਇੰਚਾਰਜ ਸ਼ਾਮਲ ਹਨ।

ਪਾਰਟੀ ਨੇ ਸੰਚਾਰ, ਪ੍ਰਚਾਰ, ਮੀਡੀਆ, ਸੋਸ਼ਲ ਮੀਡੀਆ ਅਤੇ ਡਿਜੀਟਲ ਮੀਡੀਆ ਦੇ ਸਕੱਤਰ ਡਾ. ਵਿਨੀਤ ਪੁਨੀਆ ਅਤੇ ਰੁਚਿਰਾ ਚਤੁਰਵੇਦੀ ਦੀਆਂ ਜ਼ਿੰਮੇਵਾਰੀਆਂ ਬਰਕਰਾਰ ਰੱਖੀਆਂ ਹਨ।

ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਦੇ ਦਫ਼ਤਰ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਪ੍ਰਣਵ ਝਾਅ ਅਤੇ ਗੌਰਵ ਪਾਂਧੀ ਨੂੰ ਸੌਂਪੀ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਅਭਿਸ਼ੇਕ ਦੱਤ, ਵਰੁਣ ਚੌਧਰੀ, ਕੁਨਾਲ ਚੌਧਰੀ, ਜਗਦੀਸ਼ ਚੰਦਰ ਜਾਂਗਿੜ, ਅਬਦੁਲ ਹੰਨਾਨ ਅਤੇ ਸੰਜੀਵ ਆਰੀਆ ਦੀਆਂ ਜ਼ਿੰਮੇਵਾਰੀਆਂ ਵੀ ਬਰਕਰਾਰ ਰੱਖੀਆਂ ਗਈਆਂ ਹਨ।

ਰਾਜਸਥਾਨ ਲਈ ਵਿਸ਼ਵ ਵਿਜੇ ਸਿੰਘ, ਪੋਰਲਾਕ ਖਾਰਤੇ, ਡਾ. ਪਲਕ ਵਰਮਾ ਅਤੇ ਮਨੋਜ ਬਾਗੜੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।

25 ਆਗੂਆਂ ਨੂੰ ਜ਼ਿੰਮੇਵਾਰੀਆਂ ਤੋਂ ਕੀਤਾ ਮੁਕਤ

ਜ਼ਿੰਮੇਵਾਰੀਆਂ ਤੋਂ ਮੁਕਤ ਕੀਤੇ ਗਏ 25 ਆਗੂਆਂ ਵਿੱਚ ਅੰਬਾ ਪ੍ਰਸਾਦ, ਬੀ.ਐੱਮ. ਸੰਦੀਪ, ਚੇਤਨ ਚੌਹਾਨ, ਚਿਰੰਜੀਵ ਰਾਓ, ਕ੍ਰਿਸਟੋਫਰ ਤਿਲਕ, ਦੇਵੇਂਦਰ ਯਾਦਵ, ਦਿਵਿਆ ਮਦੇਰਨਾ ਅਤੇ ਮਨਸੂਰ ਅਲੀ ਖਾਨ ਸਮੇਤ ਕਈ ਹੋਰ ਆਗੂ ਸ਼ਾਮਲ ਹਨ।

ਇਸ ਤੋਂ ਇਲਾਵਾ ਨਵੀਨ ਸ਼ਰਮਾ, ਪੀ. ਗੋਪੀ, ਪੀ. ਵਿਸ਼ਵਨਾਥਨ, ਪ੍ਰਿਥਵੀਰਾਜ ਸਾਠੇ, ਪੂਨਮ ਪਾਸਵਾਨ, ਰੋਜ਼ੀ ਐੱਮ. ਜੌਨ, ਰੁਤਵਿਕ ਮਕਵਾਨਾ, ਐੱਸ.ਏ. ਸੰਪਤ ਕੁਮਾਰ, ਸੰਜਨਾ ਜਾਟਵ, ਸ਼ਹਿਨਵਾਜ਼ ਆਲਮ, ਟੀ.ਐੱਨ. ਪ੍ਰਤਾਪਨ, ਊਸ਼ਾ ਨਾਇਡੂ ਅਤੇ ਵਿਜੇ ਜਾਂਗਿੜ ਨੂੰ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਪਾਰਟੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੀਆਂ ਨਵੀਆਂ ਨਿਯੁਕਤੀਆਂ ਅਤੇ ਜ਼ਿੰਮੇਵਾਰੀਆਂ ਵਿੱਚ ਕੀਤੇ ਗਏ ਬਦਲਾਅ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments