Homeਦੇਸ਼ਮਹਾਦੇਵ ਐਪ ਮਾਮਲੇ ’ਚ ਵੱਡਾ ਐਕਸ਼ਨ, ਰਵੀ ਉੱਪਲ ਦੁਬਈ ’ਚ ਗ੍ਰਿਫ਼ਤਾਰ

ਮਹਾਦੇਵ ਐਪ ਮਾਮਲੇ ’ਚ ਵੱਡਾ ਐਕਸ਼ਨ, ਰਵੀ ਉੱਪਲ ਦੁਬਈ ’ਚ ਗ੍ਰਿਫ਼ਤਾਰ

ਨਵੀਂ ਦਿੱਲੀ: ਕਰੀਬ 6000 ਕਰੋੜ ਰੁਪਏ ਦੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਜਾਂਚ ਏਜੰਸੀਆਂ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਐਪ ਦੇ ਸਹਿ-ਸੰਸਥਾਪਕ ਰਵੀ ਉੱਪਲ ਨੂੰ ਦੁਬਈ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਭਾਰਤੀ ਜਾਂਚ ਏਜੰਸੀਆਂ ਨੂੰ ਅਣਅਧਿਕਾਰਤ ਸਰੋਤਾਂ ਰਾਹੀਂ ਸੂਚਨਾ ਮਿਲੀ ਹੈ। ਇਹ ਕਾਰਵਾਈ ਸੌਰਭ ਚੰਦ੍ਰਾਕਰ ਨੂੰ ਭਾਰਤ ਲਿਆਂਦੇ ਜਾਣ ਤੋਂ ਕੁਝ ਦਿਨਾਂ ਬਾਅਦ ਹੋਈ ਹੈ।

ਇਸੇ ਮਾਮਲੇ ਵਿੱਚ ਮਹਾਦੇਵ ਐਪ ਦੇ ਮੁੱਖ ਮੁਲਜ਼ਮ ਸੌਰਭ ਚੰਦ੍ਰਾਕਰ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਵਿਸ਼ੇਸ਼ ਅਦਾਲਤ ਨੇ ਅੱਠ ਦਿਨਾਂ ਲਈ ਸੀਬੀਆਈ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਅਦਾਲਤ ਤੋਂ ਉਸ ਦੀ ਦਸ ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਅੱਠ ਦਿਨਾਂ ਦੀ ਮਨਜ਼ੂਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਸੌਰਭ ਚੰਦ੍ਰਾਕਰ ਨੂੰ ਹਾਲ ਹੀ ਵਿੱਚ ਓਮਾਨ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਸ ਨੂੰ ਦੋ ਦਿਨਾਂ ਦੀ ਟ੍ਰਾਂਜ਼ਿਟ ਰਿਮਾਂਡ ’ਤੇ ਭੇਜਿਆ ਗਿਆ ਸੀ। ਸੀਬੀਆਈ ਉਸ ਨੂੰ ਛੱਤੀਸਗੜ੍ਹ ਲਿਆ ਕੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ।

ਇਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਸੌਰਭ ਚੰਦ੍ਰਾਕਰ ਨੂੰ ਜਹਾਜ਼ ਰਾਹੀਂ ਰਾਏਪੁਰ ਲਿਆਂਦਾ ਗਿਆ। ਬੁੱਧਵਾਰ ਨੂੰ ਉਸ ਨੂੰ ਵਿਸ਼ੇਸ਼ ਸੀਬੀਆਈ ਜੱਜ ਮਨੋਜ ਕੁਮਾਰ ਸਿੰਘ ਠਾਕੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਬਚਾਅ ਪੱਖ ਦੇ ਵਕੀਲ ਤੁਸ਼ਾਰ ਗਿਰੀ ਨੇ ਦੱਸਿਆ ਕਿ ਅਦਾਲਤ ਵਿੱਚ ਸੀਬੀਆਈ ਨੇ ਸੌਰਭ ਚੰਦ੍ਰਾਕਰ ਤੋਂ ਪੁੱਛਗਿੱਛ ਲਈ ਦਸ ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਉਸ ਨੂੰ ਅੱਠ ਦਿਨਾਂ ਲਈ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ।

ਇਸ ਦੇ ਨਾਲ ਹੀ ਅਦਾਲਤ ਨੇ ਸੀਬੀਆਈ ਨੂੰ ਪੁੱਛਗਿੱਛ ਲਈ ਸੌਰਭ ਚੰਦ੍ਰਾਕਰ ਨੂੰ ਦਿੱਲੀ ਲਿਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਹੁਣ ਜਾਂਚ ਏਜੰਸੀ ਇਸ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments