Homeਸੰਸਾਰਅਮਰੀਕਾ 'ਚ ਇੱਕ ਛੋਟੇ ਹਵਾਈ ਅੱਡੇ ਦੇ ਨੇੜੇ ਹਵਾ 'ਚ ਦੋ ਹੈਲੀਕਾਪਟਰਾਂ...

ਅਮਰੀਕਾ ‘ਚ ਇੱਕ ਛੋਟੇ ਹਵਾਈ ਅੱਡੇ ਦੇ ਨੇੜੇ ਹਵਾ ‘ਚ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ

ਮੈਕਮਿਨਵਿਲ : ਅਮਰੀਕਾ ਦੇ ਓਰੇਗਨ ਸੂਬੇ ਵਿੱਚ ਪੋਰਟਲੈਂਡ ਦੇ ਦੱਖਣ-ਪੱਛਮ ਵਿੱਚ ਇੱਕ ਛੋਟੇ ਹਵਾਈ ਅੱਡੇ ਦੇ ਨੇੜੇ ਹਵਾ ਵਿੱਚ ਦੋ ਹੈਲੀਕਾਪਟਰਾਂ ਦੀ ਟੱਕਰ ਹੋ ਗਈ , ਜਿਸ ਵਿੱਚ ਕੁੱਲ ਤਿੰਨ ਲੋਕ ਸਵਾਰ ਸਨ । ਅਧਿਕਾਰੀਆਂ ਨੇ ਹੈਲੀਕਾਪਟਰਾਂ ਵਿੱਚ ਸਵਾਰ ਲੋਕਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਮੁੱਖ ਮਾਰਗ ਨੂੰ ਬੰਦ ਕਰਨਾ ਪਿਆ।

ਯਮਹਿਲ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਬੀਤੇ ਦਿਨ ਦੁਪਹਿਰ 2:15 ਵਜੇ ਦੇ ਕਰੀਬ ਮੈਕਮਿਨਵਿਲੇ ਹਵਾਈ ਅੱਡੇ ਤੋਂ ਕੁਝ ਮੀਲ ਪੂਰਬ ਵਿੱਚ ਇੱਕ ਹੈਲੀਕਾਪਟਰ ਕਰੈਸ਼ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਐਮਰਜੈਂਸੀ ਦਲ ਮੌਕੇ ‘ਤੇ ਪਹੁੰਚਿਆ । ਯੂ.ਐਸ ਫੈਡਰਲ ਏਵੀਏਸ਼ਨ ਐਡਮਿਿਨਸਟ੍ਰੇਸ਼ਨ (ਐਫ.ਏ.ਏ.) ਨੇ ਦੱਸਿਆ ਕਿ ਇਹ ਟੱਕਰ ਰੌਬਿਨਸਨ ਆਰ22 ਅਤੇ ਏਅਰਬੱਸ ਐਚ125 ਹੈਲੀਕਾਪਟਰਾਂ ਵਿਚਕਾਰ ਹੋਈ।

ਅਢਢ ਦੇ ਬਿਆਨ ਦੇ ਅਨੁਸਾਰ, R22 ਵਿੱਚ ਸਿਰਫ ਇੱਕ ਪਾਇਲਟ ਸਵਾਰ ਸੀ, ਜਦੋਂ ਕਿ R125 ਵਿੱਚ ਦੋ ਲੋਕ ਸਵਾਰ ਸਨ। ਓਰੇਗਨ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੇ ਕਿਹਾ ਕਿ ਹਾਈਵੇਅ 233, ਡੇਟਨ ਤੋਂ 1.6 ਕਿਲੋਮੀਟਰ ਪੱਛਮ ਵਿਚ, ਹਾਦਸੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ ਦੁਬਾਰਾ ਕਦੋਂ ਖੋਲ੍ਹਿਆ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਥਾਨਕ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸ਼ੈਰਿਫ ਦਫ਼ਤਰ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments