ਹਾਲਾਂਕਿ, ਚੋਣਾਂ ਵਾਲੇ ਪੰਜ ਰਾਜਾਂ ਪੰਜਾਬ, ਉੱਤਰ ਪ੍ਰਦੇਸ਼, ਗੋਆ, ਉੱਤਰਾਖੰਡ ਅਤੇ ਮਣੀਪੁਰ ਵਿੱਚ ਇਹ ਪ੍ਰਕਿਰਿਆ ਇਸ ਸਮਾਂ-ਸਾਰਣੀ ਅਨੁਸਾਰ ਨਹੀਂ ਹੋਵੇਗੀ। ਇਨ੍ਹਾਂ ਰਾਜਾਂ ਲਈ ਜਨਗਣਨਾ ਦੀ ਵੱਖਰੀ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੁਝ ਬਰਫ਼ਬਾਰੀ ਵਾਲੇ ਇਲਾਕਿਆਂ ਵਿੱਚ ਵੀ ਵੱਖਰੇ ਸਮੇਂ ’ਤੇ ਗਿਣਤੀ ਕੀਤੀ ਜਾਵੇਗੀ।
ਇਸ ਵਾਰ ਦੀ ਜਨਗਣਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਜਾਤਾਂ ਦੀ ਗਿਣਤੀ ਹੈ। ਸਾਲ 1931 ਤੋਂ ਬਾਅਦ ਪਹਿਲੀ ਵਾਰ ਸਾਰੀਆਂ ਜਾਤਾਂ ਦੀ ਵਿਸਤ੍ਰਿਤ ਗਿਣਤੀ ਕੀਤੀ ਜਾਵੇਗੀ। ਆਜ਼ਾਦੀ ਤੋਂ ਬਾਅਦ ਦੀਆਂ ਜਨਗਣਨਾਵਾਂ ਵਿੱਚ ਅਨੁਸੂਚਿਤ ਜਾਤੀਆਂ (SC) ਅਤੇ ਅਨੁਸੂਚਿਤ ਕਬੀਲਿਆਂ (ST) ਦੀ ਗਿਣਤੀ ਹੁੰਦੀ ਰਹੀ ਹੈ, ਪਰ ਹੋਰ ਜਾਤਾਂ ਦੀ ਵਿਆਪਕ ਗਿਣਤੀ ਨਹੀਂ ਕੀਤੀ ਗਈ ਸੀ।
ਜਨਗਣਨਾ ਦੇ ਦੂਜੇ ਪੜਾਅ ਵਿੱਚ ਜਾਤ ਤੋਂ ਇਲਾਵਾ ਧਰਮ, ਸਿੱਖਿਆ, ਰੁਜ਼ਗਾਰ, ਵਿਆਹ, ਪਰਵਾਸ ਅਤੇ ਹੋਰ ਸਮਾਜਿਕ ਤੇ ਆਰਥਿਕ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿੱਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਸਥਿਤੀ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਗਈ ਸੀ।
ਇਸ ਜਨਗਣਨਾ ਰਾਹੀਂ ਦੇਸ਼ ਦੀ ਆਬਾਦੀ ਅਤੇ ਸਮਾਜਿਕ ਬਣਤਰ ਬਾਰੇ ਨਵੇਂ ਅੰਕੜੇ ਮਿਲਣ ਦੀ ਉਮੀਦ ਹੈ, ਜੋ ਭਵਿੱਖ ਦੀਆਂ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਬਣਾਉਣ ਵਿੱਚ ਸਹਾਇਕ ਹੋਣਗੇ।










