Homeਸੰਸਾਰਕੈਲੀਫੋਰਨੀਆ 'ਚ ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼, ਦੋ ਮਹੀਨਿਆਂ ਤੋਂ ਸੀ...

ਕੈਲੀਫੋਰਨੀਆ ‘ਚ ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼, ਦੋ ਮਹੀਨਿਆਂ ਤੋਂ ਸੀ ਭਾਲ

ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਦੋ ਮਹੀਨਿਆਂ ਤੋਂ ਲਾਪਤਾ 72 ਸਾਲਾ ਪੰਜਾਬੀ ਮੂਲ ਦੀ ਔਰਤ ਅਜੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਹੈ। ਸਟੈਨਿਸਲਾਸ ਕਾਉਂਟੀ ਕੋਰੋਨਰ ਦੇ ਦਫ਼ਤਰ ਨੇ 27 ਅਕਤੂਬਰ ਨੂੰ ਉਨ੍ਹਾਂ ਦੀ ਪਛਾਣ ਦੀ ਅਧਿਕਾਰਤ ਪੁਸ਼ਟੀ ਕੀਤੀ। ਇਸ ਖ਼ਬਰ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਅਜੀਤ ਕੌਰ 23 ਅਗਸਤ 2026 ਨੂੰ ਕੈਲੀਫੋਰਨੀਆ ਦੇ ਸੇਰੇਸ ਸ਼ਹਿਰ ਵਿੱਚ ਸਥਿਤ ਆਪਣੇ ਅਪਾਰਟਮੈਂਟ ਤੋਂ ਬਾਹਰ ਗਈ ਸੀ, ਪਰ ਵਾਪਸ ਨਹੀਂ ਪਰਤੀ। ਪੁਲਿਸ ਮੁਤਾਬਕ ਉਹ ਕਾਸਾ ਗ੍ਰਾਂਡੇ ਅਪਾਰਟਮੈਂਟ ਕੰਪਲੈਕਸ ਤੋਂ ਲਾਪਤਾ ਹੋਈ ਸੀ। ਸੀਸੀਟੀਵੀ ਫੁਟੇਜ ਵਿੱਚ ਉਹ ਰਾਤ ਕਰੀਬ 1:45 ਵਜੇ ਘਰੋਂ ਬਾਹਰ ਜਾਂਦੀ ਦਿਖਾਈ ਦਿੱਤੀ ਸੀ। ਪਰਿਵਾਰ ਨੇ ਉਸ ਦੀ ਭਾਲ ਲਈ ਪੁਲਿਸ ਅਤੇ ਸਥਾਨਕ ਲੋਕਾਂ ਤੋਂ ਮਦਦ ਮੰਗੀ ਸੀ।

ਜਾਂਚ ਦੌਰਾਨ ਪੁਲਿਸ ਨੂੰ ਖਦਸ਼ਾ ਹੋਇਆ ਕਿ ਅਜੀਤ ਕੌਰ ਅਪਾਰਟਮੈਂਟ ਦੇ ਨੇੜੇ ਸਥਿਤ ਟਰਲੌਕ ਇਰੀਗੇਸ਼ਨ ਡਿਸਟ੍ਰਿਕਟ ਦੀ ਨਹਿਰ ਵਿੱਚ ਜਾ ਸਕਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨਹਿਰਾਂ ਅਤੇ ਜਲ ਭੰਡਾਰ ਵਿੱਚ ਭਾਲ ਕੀਤੀ। ਇਸ ਮੁਹਿੰਮ ਵਿੱਚ ਖੋਜੀ ਕੁੱਤਿਆਂ, ਅੰਡਰਵਾਟਰ ਡਰੋਨ ਅਤੇ ਗੋਤਾਖੋਰਾਂ ਦੀ ਵੀ ਮਦਦ ਲਈ ਗਈ, ਪਰ ਸ਼ੁਰੂਆਤੀ ਕੋਸ਼ਿਸ਼ਾਂ ਵਿੱਚ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।

24 ਅਕਤੂਬਰ ਨੂੰ ਟਰਲੌਕ ਇਰੀਗੇਸ਼ਨ ਡਿਸਟ੍ਰਿਕਟ ਦੇ ਇੱਕ ਕਰਮਚਾਰੀ ਨੂੰ ਰੋਜ਼ਾਨਾ ਗਸ਼ਤ ਦੌਰਾਨ ਲੋਅਰ ਲੈਟਰਲ-3 ਨਹਿਰ ਵਿੱਚ ਮਨੁੱਖੀ ਅਵਸ਼ੇਸ਼ ਮਿਲੇ। ਬਾਅਦ ਵਿੱਚ ਕੋਰੋਨਰ ਦਫ਼ਤਰ ਨੇ ਉਨ੍ਹਾਂ ਦੀ ਪਛਾਣ ਅਜੀਤ ਕੌਰ ਵਜੋਂ ਕੀਤੀ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments