Homeਦੇਸ਼ਭਾਰੀ ਗਰਮੀ ਦੌਰਾਨ ਸ੍ਰੀ ਹਜ਼ੂਰ ਸਾਹਿਬ ‘ਚ ਸੰਗਤ ਲਈ ਖਾਸ ਪ੍ਰਬੰਧ, ਡਾ....

ਭਾਰੀ ਗਰਮੀ ਦੌਰਾਨ ਸ੍ਰੀ ਹਜ਼ੂਰ ਸਾਹਿਬ ‘ਚ ਸੰਗਤ ਲਈ ਖਾਸ ਪ੍ਰਬੰਧ, ਡਾ. ਵਿਜੇ ਸਤਬੀਰ ਸਿੰਘ ਦਾ ਆਇਆ ਬਿਆਨ

ਹਜ਼ੂਰ ਸਾਹਿਬ (ਨਾਂਦੇੜ): ਮਰਾਠਵਾੜਾ ਖੇਤਰ ਵਿੱਚ ਮੌਜੂਦਾ ਸਮੇਂ ਚੱਲ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ, ਅਤੇ ਦੇਸ਼-ਵਿਦੇਸ਼ਾਂ ਤੋਂ ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਭਾਰੀ ਗਰਮੀ ਤੋਂ ਆਰਾਮ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ IAS (Retd.) ਨੇ ਮੁੱਖ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨੀ ਡਿਓੜੀਆਂ ਦੇ ਨਾਲ-ਨਾਲ ਆਸ ਪਾਸ ਦੇ ਸਾਰੇ ਲੋਕਲ ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾਲੂਆਂ ਲਈ ਠੰਡੇ ਪਾਣੀ ਦੀ ਛਬੀਲ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਗਰਮੀ ਦੇ ਦੌਰੇ ਨੂੰ ਰੋਕਣ ਅਤੇ ਤੁਰੰਤ ਡਾਕਟਰੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਸਾਰੀਆਂ ਰਿਹਾਇਸ਼ੀ ਸਹੂਲਤਾਂ, ਪ੍ਰਬੰਧਕੀ ਦਫਤਰਾਂ ਅਤੇ ਸਥਾਨਕ ਗੁਰਦੁਆਰਾ ਸਾਹਿਬਾਨ ਵਿੱਚ ਫਸਟ-ਏਡ ਕਿੱਟਾਂ ਉਪਲਬਧ ਕਰਵਾਈਆਂ ਗਈਆਂ ਹਨ।

ਇਸ ਤੋਂ ਇਲਾਵਾ ਲੰਗਰ ਛਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਲੰਗਰ ਦੇ ਨਾਲ ਠੰਡੀ ਲੱਸੀ ਵਰਤਾਈ ਜਾ ਰਹੀ ਹੈ। ਮਾਣਯੋਗ ਪ੍ਰਸ਼ਾਸਕ ਸਾਹਿਬ ਨੇ ਸਾਰੀਆਂ ਰਿਹਾਇਸ਼ੀ ਸਹੂਲਤਾਂ, ਸਥਾਨਕ ਗੁਰਦੁਆਰਾ ਸਾਹਿਬਾਨ ਅਤੇ ਦਸਮੇਸ਼ ਹਸਪਤਾਲ ਦੇ ਸਮੁੱਚੇ ਸਟਾਫ ਨੂੰ ਚੌਕਸ ਰਹਿਣ ਲਈ ਖਾਸ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਮਿਤੀ 02 ਅਤੇ 03 ਮਈ 2026 ਨੂੰ ਹੋਣ ਵਾਲੇ ਸਮੂਹਿਕ ਵਿਆਹ ਸਮਾਗਮ ਦੌਰਾਨ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ‘ਤੇ ਵਿਸ਼ੇਸ਼ ਜ਼ੋਰ ਦੇਣ ਬਾਰੇ ਹਿਦਾਇਤ ਦਿੱਤੀ ਗਈ ਅਤੇ ਐਂਬੂਲੈਂਸ ਸੇਵਾਵਾਂ ਸਮੇਤ ਡਾਕਟਰੀ ਸਹੂਲਤਾਂ ਹਾਈ ਅਲਰਟ ਅਤੇ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments