Homeਹਰਿਆਣਾਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਗ੍ਰਹਿ ਜ਼ਿਲ੍ਹੇ ਅੰਬਾਲਾ ਨੂੰ ਮਿਲੀਆਂ ਪੰਜ ਨਵੀਆਂ...

ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਗ੍ਰਹਿ ਜ਼ਿਲ੍ਹੇ ਅੰਬਾਲਾ ਨੂੰ ਮਿਲੀਆਂ ਪੰਜ ਨਵੀਆਂ ਇਲੈਕਟ੍ਰਿਕ ਬੱਸਾਂ

ਅੰਬਾਲਾ : ਹਰਿਆਣਾ ਦੀ ਨਾਇਬ ਸੈਨੀ ਸਰਕਾਰ ਸ਼ਹਿਰੀ ਖੇਤਰਾਂ ਵਿੱਚ ਜਨਤਕ ਆਵਾਜਾਈ ਨੈੱਟਵਰਕ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਨਵੇਂ ਯਤਨ ਕਰ ਰਹੀ ਹੈ। ਕਈ ਮੁੱਖ ਸ਼ਹਿਰਾਂ ਵਿੱਚ ਇਲੈਕਟਰਿਕ ਬੱਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਯਾਤਰੀਆਂ ਨੂੰ ਏ.ਸੀ. ਬੱਸਾਂ ਵਿੱਚ ਆਰਾਮਦਾਇਕ ਸਫਰ ਦਾ ਮਜਾ ਆ ਸਕੇ। ਨਾਲ ਹੀ, ਵਾਤਾਵਰਣ ਪ੍ਰਦੂਸ਼ਣ ‘ਤੇ ਨਿਯੰਤਰਣ ਕਰਨ ਵਿੱਚ ਮਦਦ ਮਿਲ ਸਕੇ। ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਗ੍ਰਹਿ ਜ਼ਿਲ੍ਹੇ ਅੰਬਾਲਾ ਨੂੰ ਹੁਣ ਪੰਜ ਨਵੀਆਂ ਇਲੈਕਟ੍ਰਿਕ ਬੱਸਾਂ ਮਿਲੀਆਂ ਹਨ। ਇਹ ਬੱਸਾਂ ਸਥਾਨਕ ਰੂਟਾਂ ‘ਤੇ ਚੱਲਣਗੀਆਂ। ਪਹਿਲਾਂ, ਸ਼ਹਿਰ ਵਿੱਚ 10 ਇਲੈਕਟ੍ਰਿਕ ਬੱਸਾਂ ਸਨ।

ਸਾਰੇ ਸ਼ਹਿਰਾਂ ਵਿੱਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ

ਕੈਬਨਿਟ ਮੰਤਰੀ ਵਿਜ ਨੇ ਕਿਹਾ ਕਿ ਇਲੈਕਟ੍ਰਿਕ ਬੱਸਾਂ ਯਾਤਰੀਆਂ ਨੂੰ ਇੱਕ ਆਰਾਮਦਾਇਕ ਅਤੇ ਸਾਫ਼ ਯਾਤਰਾ ਦਾ ਅਨੁਭਵ ਮਿਲੇਗਾ। ਇਨ੍ਹਾਂ ਨਵੀਂਆਂ ਬੱਸਾਂ ਦੇ ਜੁੜਨ ਨਾਲ ਲੋਕਲ ਬੱਸ ਸੇਵਾ ਪੂਰੀ ਤਰ੍ਹਾਂ ‘ਗ੍ਰੀਨ ਅਤੇ ਕਲੀਨ’ ਬਣ ਗਈ ਹੈ। ਇਸ ਨਾਲ ਅੰਬਾਲਾ ਸ਼ਹਿਰ ਦਾ ਵਾਤਾਵਰਣ ਹੋਰ ਵੱਧ ਸਾਫ਼ ਬਣੇਗਾ। ਉਨ੍ਹਾਂ ਨੇ ਦੱਸਿਆ ਕਿ ਹੌਲੀ-ਹੌਲੀ ਪ੍ਰਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਲੋਕਲ ਰੂਟਾਂ ‘ਤੇ ਇਲੈਕਟ੍ਰਿਕ ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਇਆ ਜਾ ਸਕੇ।

ਅਨਿਲ ਵਿਜ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਅੰਬਾਲਾ ਦੇ ਲੋਕਲ ਬੱਸ ਰੂਟਾਂ ਉੱਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਬੱਸਾਂ ਹੀ ਚਲਾਈਆਂ ਜਾਣਗੀਆਂ ਤਾਂ ਜੋ ਸ਼ਹਿਰ ਪ੍ਰਦੂਸ਼ਣ-ਮੁਕਤ ਆਵਾਜਾਈ ਦੀ ਮਿਸਾਲ ਕਾਇਮ ਕਰ ਸਕੇ। ਇਸ ਵੇਲੇ ਲੋਕਲ ਰੂਟਾਂ ਉੱਤੇ ਮੁਸਾਫਿਰਾਂ ਦੀ ਗਿਣਤੀ ਦੇ ਹਿਸਾਬ ਨਾਲ 25 ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹੁਣ 15 ਇਲੈਕਟ੍ਰਿਕ ਏ.ਸੀ. ਬੱਸਾਂ ਹਨ।

ਇਨ੍ਹਾਂ ਰੂਟਾਂ ‘ਤੇ ਸੰਚਾਲਨ

ਅੰਬਾਲਾ ਰੋਡਵੇਜ਼ ਡਿਪੂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਲੈਕਟ੍ਰਿਕ ਏ.ਸੀ. ਬੱਸਾਂ ਨੂੰ ਅੰਬਾਲਾ ਸ਼ਹਿਰ ਤੋਂ ਅੰਬਾਲਾ ਕੈਂਟ, ਬੱਬਿਆਲ, ਬੋਹ, ਮਹੇਸ਼ਨਗਰ, ਪੰਜੋਖਰਾ ਸਾਹਿਬ, ਐਮ.ਐਮ. ਹਸਪਤਾਲ, ਸ਼ਾਹਪੁਰ, ਕੋਟਕਛੂਆ ਅਤੇ ਹੋਰ ਇਲਾਕਿਆਂ ਵਿੱਚ ਰੈਗੂਲਰ ਚਲਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਚੱਲਣ ਵਾਲੀਆਂ ਇਹ ਇਲੈਕਟ੍ਰਿਕ ਬੱਸਾਂ ਆਮ ਲੋਕਾਂ ਲਈ ਕਿਫਾਇਤੀ ਦਰ ਅਤੇ ਆਰਾਮਦਾਇਕ ਏ.ਸੀ. ਸਫਰ ਦਾ ਮਾਧਿਅਮ ਬਣ ਚੁੱਕੀਆਂ ਹਨ। ਇਨ੍ਹਾਂ ਬੱਸਾਂ ਨੂੰ ਸਵਾਰੀਆਂ ਦੇ ਹਿਸਾਬ ਨਾਲ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments