Homeਹੈਲਥਸਰਦੀਆਂ ਦੇ ਮੌਸਮ ’ਚ ਫਾਇਦੇਮੰਦ ਹੈ ਕਾਲੀ ਗਾਜਰ

ਸਰਦੀਆਂ ਦੇ ਮੌਸਮ ’ਚ ਫਾਇਦੇਮੰਦ ਹੈ ਕਾਲੀ ਗਾਜਰ

Health News : ਗਾਜਰ ਦਾ ਸੇਵਨ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਇਨ੍ਹਾਂ ਦਾ ਸੇਵਨ ਲੋਕ ਭਰਪੂਰ ਕਰਦੇ ਹਨ।  ਗਾਜਰ ਨੂੰ ਕਈ ਤਰੀਕਿਆਂ ਨਾਲ ਤੁਸੀਂ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਕੋਈ ਇਸਨੂੰ ਸਲਾਦ ਵਜੋਂ ਖਾਂਦਾ ਹੈ ਤਾਂ ਕੋਈ ਇਸਦਾ ਸੂਪ, ਜੂਸ ਪੀਂਦਾ ਹੈ। ਤੁਸੀਂ ਅੱਜ ਤੱਕ ਕਿਹੋ ਜਿਹੀ ਗਾਜਰ ਖਾਧੀ ਹੈ ਜੋ ਸੰਤਰੀ ਰੰਗ ਦੀ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕਾਲੀ ਗਾਜਰ ਦੇ ਫਾਇਦਿਆਂ ਬਾਰੇ ਸੁਣਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲਾਲ ਗਾਜਰ ਦੇ ਮੁਕਾਬਲੇ ਕਾਲੀ ਗਾਜਰ ਨੂੰ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਕਾਲੀ ਗਾਜਰ ਵਿੱਚ ਐਂਥੋਸਾਇਆਨਿਨ ਨਾਮ ਦਾ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਕਾਲੀ ਗਾਜਰ ਦੇ ਸੇਵਨ ਨਾਲ ਸਰੀਰ ਵਿੱਚ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਤਾਂ ਚਲੋ ਜਾਣਦੇ ਹਾਂ ਕਿਵੇਂ ਅਤੇ ਕਿਉਂ ਕਰਨੀ ਚਾਹੀਦੀ ਹੈ ਕਾਲੀ ਗਾਜਰ ਦੀ ਵਰਤੋਂ।

ਕਾਲੀ ਗਾਜਰ ਨੂੰ ਆਪਣੀ ਖੁਰਾਕ ਵਿੱਚ ਕਿਵੇਂ ਕਰੀਏ ਸ਼ਾਮਲ :

ਕਾਲੀ ਗਾਜਰ ਨੂੰ ਵੀ ਤੁਸੀਂ ਸੰਤਰੀ ਗਾਜਰ ਵਾਗੂ ਹੀ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਤੁਸੀਂ ਇਸਨੂੰ ਸਲਾਦ, ਸਬਜ਼ੀ, ਜੂਸ ਅਤੇ ਸੂਪ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਇਸਦੇ ਇਲਾਵਾ ਤੁਸੀਂ ਇਸਦਾ ਅਚਾਰ ਬਣਾ ਕੇ ਵੀ ਖਾ ਸਕਦੇ ਹੋ।

ਕਾਲੀ ਗਾਜਰ ਖਾਣ ਦੇ ਫਾਇਦੇ :

  1. ਪਾਚਨ

ਕਾਲੀ ਗਾਜਰ ਦਾ ਸੇਵਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੇ ਹਾਜ਼ਮੇ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ।

  1. ਡਾਇਬਿਟੀਜ਼

ਡਾਇਬਿਟੀਜ਼ ਦੇ ਮਰੀਜ਼ਾਂ ਲਈ ਵੀ ਕਾਲੀ ਗਾਜਰ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਇਸਦੇ ਰਸ ਨੂੰ ਨਿਯਮਿਤ ਤੌਰ ‘ਤੇ ਪੀ ਸਕਦੇ ਹੋ। ਇਸਦਾ ਰੋਜ਼ਾਨਾ ਸੇਵਨ ਡਾਇਬਿਟੀਜ਼ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

  1. ਕੋਲੈਸਟ੍ਰੋਲ

ਕਾਲੀ ਗਾਜਰ ਦੀ ਵਰਤੋਂ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

  1. ਅੱਖਾਂ ਦੇ ਲਈ ਲਾਭਦਾਇਕ

ਕਾਲੀ ਗਾਜਰ ਖਾਣ ਨਾਲ ਅੱਖਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਕਿਉਂਕਿ ਇਹਦੇ ਵਿੱਚ ਕਈ ਐਹੇ ਗੁਣ ਪਾਏ ਜਾਂਦੇ ਹਨ, ਜੋ ਅੱਖਾਂ ਲਈ ਚੰਗੇ ਮੰਨੇ ਜਾਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments