ਨੇਪਾਲ: ਨੇਪਾਲ ਦੇ ਕਾਵਰਪਾਲਨਚੌਕ ਜ਼ਿਲ੍ਹੇ ‘ਚ ਅੱਜ , ਸ਼ੁੱਕਰਵਾਰ ਨੂੰ ਇਕ ਯਾਤਰੀ ਬੱਸ ਦੇ ਡੂੰਘੀ ਖਾਈ ‘ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ ਬੱਸ ਰੋਸ਼ੀ ਗ੍ਰਾਮੀਣ ਨਗਰਪਾਲਿਕਾ ਦੇ ਬਨੇਪਾ ਤੋਂ ਸੁੰਗੁਰੇ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਕਾਠਮੰਡੂ ਤੋਂ ਕਰੀਬ 60 ਕਿਲੋਮੀਟਰ ਪੂਰਬ ‘ਚ ਬਣੇਪਾ-ਬਾਰਡੀਬਾਸ (ਬੀ.ਪੀ) ਹਾਈਵੇ ‘ਤੇ ਬੁੱਚਕੋਟ ਨੇੜੇ ‘ਸੈਲਫੀ ਹਿਲੌਕ’ ‘ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਬੱਸ ‘ਚ 24 ਯਾਤਰੀ ਸਵਾਰ ਸਨ।
ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਬੱਸ ਪਹਾੜੀ ਸੜਕ ਤੋਂ ਕਰੀਬ 200 ਮੀਟਰ ਹੇਠਾਂ ਖਾਈ ‘ਚ ਜਾ ਡਿੱਗੀ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਨੁਸਾਰ ਜ਼ਖ਼ਮੀਆਂ ਦਾ ਧੂਲੀਖੇਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
