Home ਸੰਸਾਰ ਰੂਸ ਦੇ ਹਵਾਈ ਹਮਲਿਆਂ ਕਾਰਨ ਯੂਕਰੇਨ ’ਚ 7 ਲੋਕਾਂ ਦੀ ਹੋਈ ਮੌਤ

ਰੂਸ ਦੇ ਹਵਾਈ ਹਮਲਿਆਂ ਕਾਰਨ ਯੂਕਰੇਨ ’ਚ 7 ਲੋਕਾਂ ਦੀ ਹੋਈ ਮੌਤ

0

ਯੂਕਰੇਨ : ਰੂਸ-ਯੂਕਰੇਨ ਯੁੱਧ  ਨੂੰ 44 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਪਰ ਯੁੱਧ ਅਜੇ ਵੀ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਜੰਗ ਨੂੰ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ। ਐਸੇ ਵਿੱਚ, ਉਨ੍ਹਾਂ ਨੇ ਰੂਸ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਪਾਬੰਦੀਆਂ ਲਗਾ ਦਿੱਤੀਆਂ ਹਨ, ਪਰ ਇਸਦੇ ਬਾਵਜੂਦ ਵੀ ਰੂਸ ਦੇ ਹਮਲੇ ਜਾਰੀ ਹਨ। ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ ਦੇਰ ਰਾਤ ਤੋਂ ਤੜਕੇ ਸਵੇਰ ਤੱਕ ਰੂਸ ਨੇ ਇੱਕ ਵਾਰ ਫਿਰ ਯੂਕਰੇਨ ਉੱਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਵਾਈ ਹਮਲੇ ਕੀਤੇ।

7 ਲੋਕਾਂ ਦੀ ਮੌਤ

ਰੂਸ ਦੇ ਹਵਾਈ ਹਮਲਿਆਂ ਕਾਰਨ ਯੂਕਰੇਨ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਰੂਸ ਦੇ ਹਮਲਿਆਂ ਵਿੱਚ ਜ਼ਖ਼ਮੀ ਵੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।

ਰੂਸ ਨੇ ਕਿੰਨੇ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ?

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ‘ਤੇ 450 ਡਰੋਨ ਅਤੇ 45 ਮਿਜ਼ਾਈਲਾਂ ਦਾਗੀਆਂ। ਯੂਕਰੇਨ ਦੀ ਫੌਜ ਨੇ ਜ਼ਿਆਦਾਤਰ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗ ਦਿੱਤਾ, ਪਰ ਕੁਝ ਡਰੋਨਾਂ ਤੇ ਮਿਜ਼ਾਈਲਾਂ ਕਰਕੇ ਨੁਕਸਾਨ ਹੋਇਆ।

ਐਨਰਜੀ ਇੰਫ੍ਰਾਸਟਰਕਚਰ ਨੂੰ ਪਹੁੰਚਿਆ ਨੁਕਸਾਨ 

ਰੂਸ ਦਾ ਨਿਸ਼ਾਨਾ ਯੂਕਰੇਨ ਦਾ ਐਨਰਜੀ ਇੰਫ੍ਰਾਸਟਰਕਚਰ ਸੀ। ਹਰ ਵਾਰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਰੂਸ, ਯੂਕਰੇਨ ਦੇ ਐਨਰਜੀ ਇੰਫ੍ਰਾਸਟਰਕਚਰ ‘ਤੇ ਹਮਲੇ ਵਧਾ ਦਿੰਦਾ ਹੈ ਅਤੇ ਇਸ ਵਾਰ ਵੀ ਅਜਿਹਾ ਹੀ ਕਰ ਰਿਹਾ ਹੈ। ਰੂਸ ਦੇ ਹਮਲਿਆਂ ਵਿੱਚ ਯੂਕਰੇਨ ਦੇ ਕੀਵ ,ਪੋਲਟੋਵਾ ਅਤੇ ਖਾਰਕੀਵ ਵਿੱਚ ਐਨਰਜੀ ਇੰਫ੍ਰਾਸਟਰਕਚਰ ਨੂੰ ਨੁਕਸਾਨ ਪਹੁੰਚਿਆ।

NO COMMENTS

LEAVE A REPLY

Please enter your comment!
Please enter your name here

Exit mobile version