Homeਦੇਸ਼ਗੁਜਰਾਤ ਦੇ ਸੂਰਤ ਸ਼ਹਿਰ ਦੇ ਲਾਲਗੇਟ ਇਲਾਕੇ ’ਚ ਗੈਸ ਲੀਕ ਹੋਣ ਦੇ...

ਗੁਜਰਾਤ ਦੇ ਸੂਰਤ ਸ਼ਹਿਰ ਦੇ ਲਾਲਗੇਟ ਇਲਾਕੇ ’ਚ ਗੈਸ ਲੀਕ ਹੋਣ ਦੇ ਕਾਰਨ 3 ਲੋਕਾਂ ਦੀ ਹੋਈ ਮੌਤ

ਗੁਜਰਾਤ : ਗੁਜਰਾਤ ਦੇ ਸੂਰਤ ਸ਼ਹਿਰ ਦੇ ਲਾਲਗੇਟ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਅਪਾਰਟਮੈਂਟ ਦੇ ਅੰਦਰ ਵਿਆਹੁਤਾ ਜੋੜੇ ਅਤੇ ਉਨ੍ਹਾਂ ਦੇ 13 ਸਾਲ ਦੇ ਮੁੰਡੇ ਦੀ ਲਾਸ਼ ਮਿਲੀ। ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੌਤ ਗੈਸ ਲੀਕ ਹੋਣ ਦੇ ਕਾਰਨ ਕਰਕੇ ਹੋਈ ਹੈ।

ਡੀਸੀਪੀ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਮਾਮਲੇ ਵਿੱਚ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਰਾਘਵ ਜੈਨ ਨੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫੈਜ਼ ਅਹਿਮਦ (45), ਮੁਬੀਨਾ (36) ਅਤੇ ਨੋਮਾਨ (13) ਵਜੋਂ ਹੋਈ ਹੈ। ਲਾਸ਼ਾਂ ਸਵੇਰੇ 11:30 ਵਜੇ ਦੇ ਕਰੀਬ ਬਰਾਮਦ ਕੀਤੀਆਂ ਗਈਆਂ। ਪੁਲਿਸ ਦੇ ਅਨੁਸਾਰ, ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਅਪਾਰਟਮੈਂਟ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਸਨ। ਘਰ ਦਾ ਮੁੱਖ ਦਰਵਾਜ਼ਾ ਵੀ ਅੰਦਰੋਂ ਬੰਦ ਸੀ।

ਡੀਸੀਪੀ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨਾਂ ਦੇ ਮੂੰਹਾਂ ਵਿੱਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਦੇ ਸਰੀਰ ‘ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ। ਪੁਲਿਸ ਨੇ ਕਾਰਨ ਦਾ ਪਤਾ ਲਗਾਉਣ ਲਈ ਫੋਰੈਂਸਿਕ ਮਾਹਰ ਨਾਲ ਗੱਲ ਕੀਤੀ ਹੈ। ਸਭ ਤੋਂ ਜਿਆਦਾ ਸੰਭਾਵਿਤ ਗੈਸ ਲੀਕ ਹੋਣ ਦੀ ਹੈ। ਘਰ ਦੇ ਸਾਂਝੇ ਹਿੱਸੇ ਵਿੱਚ ਏਅਰ ਕੰਡੀਸ਼ਨਰ ਅਤੇ ਗੀਜ਼ਰ ਲੱਗੇ ਹੋਏ ਸਨ। ਜਦੋਂ ਪੁਲਿਸ ਕਰਮਚਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਦਾ ਵੀ ਦਮ ਘੁੱਟਣ ਲੱਗਾ।

ਹਾਲ ਹੀ ਵਿੱਚ ਉਮਰਾਹ ਤੋਂ ਵਾਪਸ ਆਇਆ ਸੀ ਪਰਿਵਾਰ

ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਚਾਰ ਦਿਨ ਪਹਿਲਾਂ ਸਾਊਦੀ ਅਰਬ ਤੋਂ ਉਮਰਾਹ ਕਰਕੇ ਵਾਪਸ ਆਇਆ ਸੀ। ਫੈਜ਼ ਅਹਿਮਦ ਆਪਣੇ ਭਰਾ ਨਾਲ ਮਿਲ ਕੇ ਰਸਾਇਣ ਦਾ ਕਾਰੋਬਾਰ ਕਰਦਾ ਸੀ, ਅਤੇ ਪਰਿਵਾਰ ਆਰਥਿਕ ਤੌਰ ‘ਤੇ ਸਥਿਰ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਪਤੀ-ਪਤਨੀ ਵਿਚਕਾਰ ਕੋਈ ਝਗੜਾ ਨਹੀਂ ਸੀ ਅਤੇ ਸਭ ਕੁਝ ਆਮ ਸੀ।

ਜਾਂਚ ਵਿੱਚ ਜੁਟੀ ਮਾਹਿਰਾਂ ਦੀ ਟੀਮ

ਪੁਲਿਸ ਨੂੰ ਘਰ ਵਿੱਚੋਂ ਕੋਈ ਸੁਸਾਈਡ ਨੋਟ ਜਾਂ ਜ਼ਹਿਰੀਲਾ ਪਦਾਰਥ ਨਹੀਂ ਮਿਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਜ਼ਹਿਰੀਲੇ ਭੋਜਨ (ਫੂਡ ਪੋਇਜ਼ਨਿੰਗ) ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਗਿਆ ਹੈ। ਮਾਮਲੇ ਵਿੱਚ ਫੋਰੈਂਸਿਕ ਮਾਹਰ ਦਾ ਵੀ ਕਹਿਣਾ ਹੈ ਕਿ ਮੌਤ ਦਾ ਮੁੱਖ ਕਾਰਨ ਦਮ ਘੁੱਟਣਾ ਹੋ ਸਕਦਾ ਹੈ। ਪੁਲਿਸ ਨੇ ਫੂਡ ਪੋਇਜ਼ਨਿੰਗ ਦੀ ਸੰਭਾਵਨਾ ਬਹੁਤ ਘੱਟ ਦੱਸੀ ਹੈ। ਅਧਿਕਾਰੀ ਨੇ ਕਿਹਾ ਕਿ ਮੌਤ ਦੀ ਸਹੀ ਵਜ੍ਹਾ ਪਤਾ ਲਗਾਉਣ ਦੇ ਲਈ ਬਲੱਡ ਸੈਪਲ ਅਤੇ ਹੋਰ ਜ਼ਰੂਰੀ ਸਬੂਤ ਜਾਂਚ ਦੇ ਲਈ ਭੇਜੇ ਜਾ ਰਹੇ ਹਨ। ਪੋਸਟਮਾਰਟਮ ਅਤੇ ਵਿਸਰਾ ਰਿਪੋਰਟ ਆਉਣ ਦੇ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਚਲ ਪਾਏਗਾ। ਫਿਲਹਾਲ ਪੁਲਿਸ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments