Homeਮਨੋਰੰਜਨਅਦਾਕਾਰ ਅਨਿਲ ਕਪੂਰ ਦੀ ਐਕਸ਼ਨ-ਡਰਾਮਾ ਫਿਲਮ ‘ਸੂਬੇਦਾਰ’ ਜਲਦ ਹੋਵੇਗੀ ਰਿਲੀਜ਼

ਅਦਾਕਾਰ ਅਨਿਲ ਕਪੂਰ ਦੀ ਐਕਸ਼ਨ-ਡਰਾਮਾ ਫਿਲਮ ‘ਸੂਬੇਦਾਰ’ ਜਲਦ ਹੋਵੇਗੀ ਰਿਲੀਜ਼

ਮੁੰਬਈ :  ਬਾਲੀਵੁੱਡ ਦੇ ‘ਐਵਰਗ੍ਰੀਨ’ ਅਦਾਕਾਰ ਅਨਿਲ ਕਪੂਰ ਇੱਕ ਵਾਰ ਫਿਰ ਐਕਸ਼ਨ ਅਵਤਾਰ ਵਿੱਚ ਪਰਦੇ ‘ਤੇ ਵਾਪਸੀ ਕਰਨ ਲਈ ਤਿਆਰ ਹਨ। ਪ੍ਰਾਈਮ ਵੀਡੀਓ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਬਹੁ-ਚਰਚਿਤ ਐਕਸ਼ਨ-ਡਰਾਮਾ ਫਿਲਮ ‘ਸੂਬੇਦਾਰ’ (Subedar) ਦਾ ਵਰਲਡਵਾਈਡ ਪ੍ਰੀਮੀਅਰ 5 ਮਾਰਚ ਨੂੰ ਹੋਵੇਗਾ। ਇਹ ਫਿਲਮ ਸੂਬੇਦਾਰ ਅਰਜੁਨ ਮੌਰਿਆ ਦੇ ਦੁਆਲੇ ਘੁੰਮਦੀ ਹੈ, ਜੋ ਕਿ ਇੱਕ ਸੇਵਾਮੁਕਤ ਸੈਨਿਕ ਹੈ। ਫਿਲਮ ਵਿੱਚ ਦੇਖਿਆ ਗਿਆ ਹੈ ਕਿ ਕਿਸੇ ਇੱਕ ਸਾਬਕਾ ਸਿਪਾਹੀ ਨਾਗਰਿਕ ਜੀਵਨ ਦੀ ਬਦਲਦੀ ਦੁਨੀਆ ਵਿੱਚ ਸ਼ਾਂਤੀ ਪਾਉਣ ਦੇ ਲਈ ਸੰਘਰਸ਼ ਕਰਦਾ ਹੈ।

ਇਸ ਫਿਲਮ ਨੂੰ ਸੁਰੇਸ਼ ਤ੍ਰਿਵੇਣੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ, ਤ੍ਰਿਵੇਣੀ ਨੇ “ਤੁਮਹਾਰੀ ਸੁਲੂ,” “ਜਲਸਾ,” ਅਤੇ “ਦਲਦਲ” ਵਰਗੀਆਂ ਸ਼ਕਤੀਸ਼ਾਲੀ ਫਿਲਮਾਂ ਦਾ ਨਿਰਮਾਣ ਕੀਤਾ ਹੈ। ਇਹ ਫਿਲਮ ਵਿਕਰਮ ਮਲਹੋਤਰਾ, ਕਪੂਰ ਅਤੇ ਤ੍ਰਿਵੇਣੀ ਦੁਆਰਾ ਨਿਰਮਿਤ ਹੈ। ਕਹਾਣੀ ਸੂਬੇਦਾਰ ਅਰਜੁਨ ਮੌਰਿਆ ‘ਤੇ ਅਧਾਰਤ ਹੈ।

ਮੌਰਿਆ ਇੱਕ ਸੇਵਾਮੁਕਤ ਸਿਪਾਹੀ ਹੈ ਜੋ ਬਦਲਦੀ ਦੁਨੀਆ ਵਿੱਚ ਸ਼ਾਂਤੀ ਲੱਭਣ ਲਈ ਸੰਘਰਸ਼ ਕਰ ਰਿਹਾ ਹੈ ਜਿੱਥੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨਾਲ ਉਹ ਕਦੇ ਜੀਆ ਕਰਦਾ ਸੀ। ਪ੍ਰਾਈਮ ਵੀਡੀਓ, ਇੰਡੀਆ ਦੇ ਓਰੀਜਨਲਸ ਦੇ ਡਾਇਰੈਕਟਰ ਅਤੇ ਮੁਖੀ ਨਿਖਿਲ ਮਧੋਕ ਨੇ ਕਿਹਾ, ‘ਸੂਬੇਦਾਰ ਐਕਸ਼ਨ ਨਾਲ ਭਰਪੂਰ ਇੱਕ ਰੋਮਾਂਚਕ ਫਿਲਮ ਹੋਣ ਦੇ ਨਾਲ-ਨਾਲ ਇਹ ਪਿਤਾ-ਪੁੱਤਰੀ ਦੀ ਇੱਕ ਬਹੁਤ ਭਾਵੁਕ ਕਹਾਣੀ ਵੀ ਹੈ।

ਇਸ ਵਿੱਚ ਅਨਿਲ ਕਪੂਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਹ ਇੱਕ ਅਜਿਹੇ ਐਕਸ਼ਨ ਹੀਰੋ ਦੀ ਭੂਮਿਕਾ ਵਿੱਚ ਹਨ, ਜਿਸ ਨੂੰ ਦਰਸ਼ਕ ਫਿਲਮ ਦੀ ਸ਼ੁਰੂਆਤ ਤੋਂ ਹੀ ਪਸੰਦ ਕਰਨਗੇ। ਉਨ੍ਹਾਂ ਕਿਹਾ, ਸਾਨੂੰ ‘ਸੂਬੇਦਾਰ’ ਲਈ ਸੁਰੇਸ਼ ਤ੍ਰਿਵੇਣੀ, ਅਨਿਲ ਕਪੂਰ, ਵਿਕਰਮ ਮਲਹੋਤਰਾ ਅਤੇ ਪੂਰੀ ਟੀਮ ਦੇ ਨਾਲ ਕੰਮ ਕਰਨ ‘ਤੇ ਮਾਣ ਹੈ। ਅਸੀਂ ਪੰਜ ਮਾਰਚ ਨੂੰ ਪ੍ਰਾਈਮ ਵੀਡੀਓ ‘ਤੇ ਇਸ ਦੇ ਵਿਸ਼ਵਵਿਆਪੀ ਪ੍ਰੀਮੀਅਰ ਰਾਹੀਂ ਇਸਨੂੰ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਦੇ ਸਾਹਮਣੇ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments