ਅਮਰੀਕਾ : ਅਮਰੀਕਾ ਦੇ ਆਮ ਨਾਗਰਿਕਾਂ ਨੂੰ ਰਾਹਤ ਦੇਣ ਦੇ ਇਰਾਦੇ ਨਾਲ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬੀਤੇ ਦਿਨ ਦੱਸਿਆ ਕਿ ਉਹ ਪ੍ਰਿਸ੍ਕ੍ਰੀਪ੍ਸ਼ਨ ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੀਆਂ ਕੀਮਤਾਂ ਵਿੱਚ 30% ਦੀ ਕਮੀ ਲਿਆਉਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਨ ਜਾ ਰਹੇ ਹਨ। ਟਰੰਪ ਦਾ ਇਹ ਫ਼ੈਸਲਾ ਅਮਰੀਕਾ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕੀਮਤ ਅਸਮਾਨਤਾ ਨੂੰ ਚੁਣੌਤੀ ਦਿੰਦਾ ਨਜ਼ਰ ਆ ਰਿਹਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਸ ਫ਼ੈਸਲੇ ਦਾ ਖੁਲਾਸਾ ਕਰਦੇ ਹੋਏ ਲਿਖਿਆ ਕਿ , “ਕਈ ਸਾਲਾਂ ਤੋਂ ਮੈਂ ਦੇਖਿਆ ਹੈ ਕਿ ਅਮਰੀਕਾ ਵਿੱਚ ਪ੍ਰਿਸ੍ਕ੍ਰੀਪ੍ਸ਼ਨ ਦਵਾਈਆਂ ਦੀਆਂ ਕੀਮਤਾਂ ਦੂਜੇ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹਨ।” ਉਨ੍ਹਾਂ ਨੇ ਸਵਾਲ ਉਠਾਇਆ ਹੈ ਕਿ, “ਆਖਿਰ ਕਿਉ ਇੱਕੋ ਹੀ ਦਵਾਈ, ਜੋ ਇੱਕੋ ਹੀ ਪ੍ਰਯੋਗਸ਼ਾਲਾ ਜਾਂ ਪਲਾਂਟ ਵਿੱਚ ਬਣਾਈ ਜਾਂਦੀ ਹੈ, ਅਮਰੀਕਾ ਵਿੱਚ 5 ਤੋਂ 10 ਗੁਣਾ ਮਹਿੰਗੀ ਕਿਉਂ ਵਿਕਦੀ ਹੈ?” ਟਰੰਪ ਨੇ ਦਵਾਈ ਕੰਪਨੀਆਂ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਉਹ Search ਅਤੇ ਮੈਨੂਫੈਕਚਰਿੰਗ ਕੋਸਟ ਦਾ ਬਹਾਨਾ ਬਣਾ ਕੇ ਕੀਮਤਾਂ ਵਧਾ ਦਿੰਦੇ ਹਨ ਪਰ ਹੁਣ ਅਮਰੀਕਾ ਵਿੱਚ ਇਨ੍ਹਾਂ ਦਵਾਈਆਂ ਦੀ ਕੀਮਤ ਨੂੰ ਕੰਟਰੋਲ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜਕਾਰੀ ਹੁਕਮ ‘ਤੇ ਦਸਤਖਤ ਹੁੰਦੇ ਹੀ ਦਵਾਈਆਂ ਦੀਆਂ ਕੀਮਤਾਂ ਵਿੱਚ ਤੁਰੰਤ ਕਮੀ ਆਵੇਗੀ।
ਹਾਲਾਂਕਿ, ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਅਮਰੀਕਾ ਵਿੱਚ ਦਵਾਈਆਂ ਸਸਤੀਆਂ ਕਰਨ ਦੇ ਇਹ ਕਦਮ ਗਲੋਬਲ ਮਾਰਕੀਟ ‘ਤੇ ਵੀ ਅਸਰ ਪਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਮਰੀਕਾ ਵਿੱਚ ਦਵਾਈਆਂ ਸਸਤੀਆਂ ਹੋਣਗੀਆਂ, ਤਾਂ ਸੰਭਵ ਹੈ ਕਿ ਬਾਕੀ ਦੁਨੀਆ ਵਿੱਚ ਪ੍ਰਿਸ੍ਕ੍ਰੀਪ੍ਸ਼ਨ ਦਵਾਈਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਟਰੰਪ ਦਾ ਇਹ ਕਦਮ ਨਾ ਸਿਰਫ਼ ਚੋਣ ਰਣਨੀਤੀ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ, ਸਗੋਂ ਇਹ ਉਨ੍ਹਾਂ ਲੱਖਾਂ ਅਮਰੀਕੀਆਂ ਲਈ ਵੀ ਰਾਹਤ ਸਾਬਤ ਹੋ ਸਕਦਾ ਹੈ ਜਿਨ੍ਹਾਂ ਨੂੰ ਹਰ ਮਹੀਨੇ ਭਾਰੀ ਮੈਡੀਕਲ ਬਿੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ healthcare ਸਿਸਟਮ ਦਵਾਈਆਂ ਦੀ ਉੱਚ ਕੀਮਤ ਲੰਬੇ ਸਮੇਂ ਤੋਂ ਇੱਕ ਗੰਭੀਰ ਮੁੱਦਾ ਰਹੀ ਹੈ, ਜਿਸ ‘ਤੇ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਸਖ਼ਤ ਫ਼ੈਸਲੇ ਲੈਣ ਤੋਂ ਬਚਦੀਆਂ ਰਹੀਆਂ ਹਨ।