ਓਟਾਵਾ : ਕੈਨੇਡਾ ਤੋਂ ਅਹਿਮ ਖ਼ਬਰ ਸਾਹਮਣੇ ਆਇਆ ਹੈ। ਕੈਨੇਡਾ ਦੀ ਲਿਬਰਲ ਪਾਰਟੀ ਨੇ ਨਿਆਇਕ ਮੁੜ ਗਿਣਤੀ ਤੋਂ ਬਾਅਦ ਇਕ ਹੋਰ ਸੀਟ ਹਾਸਲ ਕੀਤੀ ਹੈ, ਜਿਸ ਨਾਲ ਹਾਊਸ ਆਫ ਕਾਮਨਜ਼ ਵਿਚ ਇਸ ਦੀ ਮੌਜੂਦਾ ਗਿਣਤੀ 170 ਹੋ ਗਈ ਹੈ, ਜੋ ਬਹੁਮਤ ਤੋਂ ਸਿਰਫ 2 ਸੀਟਾਂ ਘੱਟ ਹਨ। ਕੈਨੇਡਾ ਨੇ ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਆਪਣੀ ਵੈੱਬਸਾਈਟ ’ਤੇ ਟੈਰੇਬੋਨ ਹਲਕੇ ਦੇ ਵੋਟਿੰਗ ਨਤੀਜੇ ਜਾਰੀ ਕੀਤੇ ਹਨ।
ਲਿਬਰਲ ਉਮੀਦਵਾਰ ਸਿਰਫ਼ ਇਕ ਵੋਟ ਨਾਲ ਜਿੱਤਿਆ। ਇਸ ਤੋਂ ਪਹਿਲਾਂ ਬਲਾਕ ਕਿਊਬੈਕਾਇਸ ਦੀ ਮੌਜੂਦਾ ਮੈਂਬਰ ਨਥਾਲੀ ਸਿੰਕਲੇਅਰ-ਡੇਸਗੈਨ ਨੇ ਲਿਬਰਲ ਦੀ ਤਾਤੀਆਨਾ ਆਗਸਟੇ ਨੂੰ 44 ਵੋਟਾਂ ਨਾਲ ਹਰਾਇਆ ਸੀ। ਦੁਬਾਰਾ ਗਿਣਤੀ ਤੋਂ ਬਾਅਦ ਆਗਸਟੇ ਨੂੰ 23,352 ਵੋਟਾਂ ਮਿਲੀਆਂ, ਜਦਕਿ ਸਿੰਕਲੇਅਰ-ਡੇਸਗੈਨ ਨੂੰ 23,351 ਵੋਟਾਂ ਮਿਲੀਆਂ। ਨਤੀਜਿਆਂ ਨੂੰ ਇਕ ਜੱਜ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।