ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਸਦਨ ਦੇ ਨੇਤਾ ਜੇ.ਪੀ ਨੱਡਾ ਅਤੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨਾਲ ਨਿਆਂਇਕ ਜਵਾਬਦੇਹੀ ਅਤੇ ਐੱਨ.ਜੇ.ਏ.ਸੀ. ਕਾਨੂੰਨ ਦੇ ਮੁੱਦੇ ‘ਤੇ ਚਰਚਾ ਕਰਨ ਲਈ ਬੈਠਕ ਬੁਲਾਈ ਹੈ। ਇਕ ਸੂਤਰ ਨੇ ਦੱਸਿਆ ਕਿ ਚੇਅਰਮੈਨ ਨੇ ਨੱਡਾ ਅਤੇ ਖੜਗੇ ਦੋਵਾਂ ਨੂੰ ਆਪਣੇ ਚੈਂਬਰ ਵਿਚ ਸਵੇਰੇ 11:30 ਵਜੇ ਹੋਣ ਵਾਲੀ ਬੈਠਕ ਬਾਰੇ ਲਿ ਖਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਵੱਲੋਂ ਹਾਈ ਕੋਰਟ ਦੇ ਜੱਜ ਦੀ ਰਿਹਾਇਸ਼ ਤੋਂ ਨਕਦੀ ਬਰਾਮਦ ਹੋਣ ਦਾ ਮੁੱਦਾ ਉਠਾਇਆ ਗਿਆ ਹੈ , ਜਿਸ ਦੇ ਜਵਾਬ ਵਿੱਚ ਚੇਅਰਮੈਨ ਨੇ 21 ਮਾਰਚ ਨੂੰ ਇਹ ਟਿੱਪਣੀ ਦਿੱਤੀ ਸੀ ।
ਇਸ ਸੰਦਰਭ ਵਿੱਚ ਚੇਅਰਮੈਨ ਨੇ ਨੱਡਾ ਅਤੇ ਖੜਗੇ ਨਾਲ ਇਹ ਮੀਟਿੰਗ ਬੁਲਾਈ ਹੈ। ਚੇਅਰਮੈਨ ਧਨਖੜ ਨੇ 2014 ‘ਚ ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ (ਐੱਨ.ਜੇ.ਏ.ਸੀ.) ਐਕਟ ਪਾਸ ਹੋਣ ਤੋਂ ਬਾਅਦ 21 ਮਾਰਚ ਨੂੰ ਨਿਆਂਇਕ ਨਿਯੁਕਤੀਆਂ ਦੀ ਵਿਧੀ ਦਾ ਜ਼ਿਕਰ ਕੀਤਾ ਸੀ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸ ਐਕਟ ਨੂੰ ਰੱਦ ਕਰ ਦਿੱਤਾ ਸੀ। ਧਨਖੜ ਨੇ 21 ਮਾਰਚ ਨੂੰ ਰਾਜ ਸਭਾ ਵਿੱਚ ਕਿਹਾ ਸੀ, “ਤੁਹਾਨੂੰ ਸਾਰਿਆਂ ਨੂੰ ਉਹ ਪ੍ਰਣਾਲੀ ਯਾਦ ਹੋਵੇਗੀ ਜੋ ਇਸ ਸਦਨ ਦੁਆਰਾ ਲਗਭਗ ਸਰਬਸੰਮਤੀ ਨਾਲ ਪਾਸ ਕੀਤੀ ਗਈ ਸੀ। ਇਸ ਬਾਰੇ ਕੋਈ ਮਤਭੇਦ ਨਹੀਂ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਕੱਠੇ ਹੋ ਕੇ ਸਰਕਾਰ ਦੀ ਪਹਿਲ ਦਾ ਸਮਰਥਨ ਕੀਤਾ ਸੀ। ”
ਉਨ੍ਹਾਂ ਕਿਹਾ ਕਿ ਮੈਂ ਭਾਰਤੀ ਸੰਸਦ ਵੱਲੋਂ ਪਾਸ ਕੀਤੇ ਗਏ ਬਿੱਲ ਦੀ ਸਥਿਤੀ ਜਾਣਨਾ ਚਾਹੁੰਦਾ ਹਾਂ, ਜਿਸ ਨੂੰ ਦੇਸ਼ ਦੀਆਂ 16 ਰਾਜ ਵਿਧਾਨ ਸਭਾਵਾਂ ਨੇ ਪਾਸ ਕੀਤਾ ਸੀ ਅਤੇ ਸੰਵਿਧਾਨ ਦੀ ਧਾਰਾ 111 ਦੇ ਤਹਿਤ ਮਾਣਯੋਗ ਰਾਸ਼ਟਰਪਤੀ ਨੇ ਦਸਤਖਤ ਕੀਤੇ ਸਨ। ਉਨ੍ਹਾਂ ਕਿਹਾ ਕਿ ਸੰਸਦ ਦੇ ਇ ਤਿਹਾਸ ‘ਚ ਬੇਮਿਸਾਲ ਸਹਿਮਤੀ ਨਾਲ ਇਸ ਸੰਸਦ ਵੱਲੋਂ ਪਾਸ ਕੀਤੇ ਗਏ ਇ ਤਿਹਾਸਕ ਬਿੱਲ ‘ਚ ਇਸ ਬਿਮਾਰੀ ਨਾਲ ਨਜਿੱਠਣ ਲਈ ਬਹੁਤ ਗੰਭੀਰ ਪ੍ਰਬੰਧ ਸਨ। ਜੇ ਇਹ ਬਿਮਾਰੀ ਖਤਮ ਹੋ ਜਾਂਦੀ ਤਾਂ ਸ਼ਾਇਦ ਸਾਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਧਨਖੜ ਨੇ ਕਿਹਾ ਸੀ ਕਿ ਉਹ ਸਦਨ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਨਾਲ ਵਿਚਾਰ ਵਟਾਂਦਰੇ ਕਰਨਗੇ। ”