ਪਾਣੀਪਤ: ਪਾਣੀਪਤ ਜ਼ਿਲ੍ਹੇ ਵਿੱਚ ਨਗਰ ਨਿਗਮ ਚੋਣਾਂ ਹਨ ਜਿਸਦੇ ਲਈ ਵੋਟਿੰਗ ਸਵੇਰੇ 8 ਵਜੇ ਤੋਂ ਜਾਰੀ ਹੈ ਜਦਕਿ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਿੰਗ ਤੋਂ ਪਹਿਲਾਂ ਜਦੋਂ ਬੂਥਾਂ ‘ਤੇ ਮੌਕ ਪੋਲ ਕੀਤਾ ਗਿਆ ਤਾਂ ਵਾਰਡ-4 ‘ਚ ਮਸ਼ੀਨ ‘ਚ ਖਰਾਬੀ ਆ ਗਈ। ਫਿਰ ਇਕ ਹੋਰ ਮਸ਼ੀਨ ਦਾ ਆਰਡਰ ਦਿੱਤਾ ਗਿਆ। ਇਸ ਦੇ ਨਾਲ ਹੀ ਵਾਰਡ 14 ‘ਚ ਵੀ ਈ.ਵੀ.ਐਮ. ਖਰਾਬ ਹੋ ਗਈ। ਇਸ ਤੋਂ ਇਲਾਵਾ 256 ਨੰਬਰ ਬੂਥ ‘ਤੇ ਮੇਅਰ ਦੀ ਵੋਟਿੰਗ ਵਾਲੀ ਈ.ਵੀ.ਐਮ. ਖਰਾਬ ਹੋ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਵਿੱਚ 4 ਲੱਖ 11038 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ‘ਚ 1,92,164 ਮਹਿਲਾ ਵੋਟਰ, 2,18,861 ਪੁਰਸ਼ ਵੋਟਰ ਅਤੇ 13 ਟਰਾਂਸਜੈਂਡਰ ਵੋਟਰ ਵੀ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ 26 ਵਾਰਡਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ 365 ਬੂਥ ਸਥਾਪਤ ਕੀਤੇ ਗਏ ਹਨ। ਇੱਥੇ 119 ਸਥਾਨ ਹਨ। 14 ਬੂਥ ਪਾਣੀਪਤ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਹਨ ਅਤੇ 12 ਬੂਥ ਪਾਣੀਪਤ ਦਿਹਾਤੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਹਨ। ਸਾਰੇ ਬੂਥਾਂ ‘ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਾਫ ਪਾਣੀ, ਪਖਾਨੇ ਅਤੇ ਸਫਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ 2 ਮਾਰਚ ਨੂੰ 40 ਨਗਰ ਨਿਗਮ ਲਈ ਵੋਟਿੰਗ ਹੋਈ ਸੀ। ਰੋਹਤਕ ਵਿਚ ਭਾਜਪਾ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਝੜਪ ਨੂੰ ਛੱਡ ਕੇ ਲਗਭਗ ਹਰ ਜਗ੍ਹਾ ਵੋਟਿੰਗ ਸ਼ਾਂਤੀਪੂਰਨ ਰਹੀ ਸੀ। ਕਈ ਜ਼ਿ ਲ੍ਹਿਆਂ ਵਿੱਚ ਈ.ਵੀ.ਐਮ. ਖਰਾਬ ਹੋਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ। ਜਾਅਲੀ ਵੋਟਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ।