ਹਰਿਆਣਾ : ਹਰਿਆਣਾ ‘ਚ ਹੈਪੀ ਕਾਰਡ ਧਾਰਕਾਂ ਦੀ ਮੌਜ ਹੋ ਗਈ ਹੈ । ਹੁਣ ਲੋਕ ਫੋਨ ਦੀ ਤਰ੍ਹਾਂ ਆਪਣਾ ਹੈਪੀ ਕਾਰਡ ਰੀਚਾਰਜ ਕਰਵਾ ਸਕਣਗੇ। ਇਸ ਦੇ ਲਈ ਸਰਕਾਰ ਨੇ ਏ.ਯੂ ਬੈਂਕ ਨੂੰ ਅਧਿਕਾਰਤ ਕੀਤਾ ਹੈ। ਇਸ ਬੈਂਕ ਤੋਂ ਕਾਰਡ ਧਾਰਕ 100 ਰੁਪਏ ਤੋਂ ਆਪਣੀ ਮਨਮਰਜ਼ੀ ਤੱਕ ਰੀਚਾਰਜ ਕਰਵਾ ਸਕਦੇ ਹਨ। ਹੈਪੀ ਕਾਰਡ ਰੀਚਾਰਜ ਤੋਂ ਕੰਡਕਟਰਾਂ ਨੂੰ ਵੀ ਲਾਭ ਮਿਲੇਗਾ। ਨਾਲ ਹੀ ਯਾਤਰੀਆਂ ਲਈ ਪੈਸੇ ਰੱਖਣ ਦੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਹੈਪੀ ਕਾਰਡ ਧਾਰਕਾਂ ਨੂੰ ਟਿਕਟਾਂ ‘ਚ ਕੁਝ ਛੋਟ ਦੇ ਸਕਦੀ ਹੈ।
ਇਨ੍ਹਾਂ ਪਰਿਵਾਰਾਂ ਨੂੰ ਮਿਲ ਰਿਹਾ ਲਾਭ
ਦੱਸ ਦੇਈਏ ਕਿ ਹਰਿਆਣਾ ਵਿੱਚ 1.80 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਹੈਪੀ ਕਾਰਡ ਪ੍ਰਾਪਤ ਕਰ ਸਕਦੇ ਹਨ। ਪਿਛਲੇ ਸਾਲ ਜੂਨ ਵਿੱਚ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ। ਹੈਪੀ ਕਾਰਡ ਧਾਰਕ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ 1000 ਕਿਲੋਮੀਟਰ ਤੱਕ ਦੀ ਯਾਤਰਾ ਮੁਫ਼ਤ ਕਰ ਸਕਦੇ ਹਨ।