Home ਪੰਜਾਬ ਪੰਜਾਬ ‘ਚ SCERT ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੀਆਂ ਤਰੀਕਾਂ ਦਾ ਕੀਤਾ ਐਲਾਨ

ਪੰਜਾਬ ‘ਚ SCERT ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੀਆਂ ਤਰੀਕਾਂ ਦਾ ਕੀਤਾ ਐਲਾਨ

0

ਲੁਧਿਆਣਾ : ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (SCERT) ਨੇ ਸੈਸ਼ਨ 2025-26 ਲਈ ‘ਸਕੂਲਜ਼ ਆਫ ਐਮੀਨੈਂਸ’ ਅਤੇ ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਇਹ ਪ੍ਰੀਖਿਆ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਜਾ ਰਹੀ ਹੈ। ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ 16 ਮਾਰਚ (ਐਤਵਾਰ) ਨੂੰ ਹੋਵੇਗੀ, ਜਦਕਿ 11ਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ 6 ਅਪ੍ਰੈਲ (ਐਤਵਾਰ) ਨੂੰ ਹੋਵੇਗੀ। ਵਿ ਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਲਈ ਸਮਾਂ ਸੀਮਾ ਦਿੱਤੀ ਗਈ ਹੈ। 9ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿ ਦਿਆਰਥੀ 24 ਜਨਵਰੀ ਤੋਂ 17 ਫਰਵਰੀ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਦਕਿ 11ਵੀਂ ਜਮਾਤ ਲਈ ਇਹ ਪ੍ਰਕਿ ਰਿਆ 24 ਜਨਵਰੀ ਤੋਂ 27 ਫਰਵਰੀ ਤੱਕ ਜਾਰੀ ਰਹੇਗੀ।

ਰਜਿਸਟ੍ਰੇਸ਼ਨ https://schoolofeminence.pseb.ac.in ‘ਤੇ ਕੀਤੀ ਜਾ ਸਕਦੀ ਹੈ। ਇਹ ਲੰਿਕ ਹੋਰ ਵੈੱਬਸਾਈਟਾਂ ਜਿਵੇਂ ਕਿ www.ssapunjab.org, www.epunjabschool.gov.in, ਅਤੇ www.pseb.ac.in  ‘ਤੇ ਵੀ ਉਪਲਬਧ ਹੈ। ਇਨ੍ਹਾਂ ਵੈੱਬਸਾਈਟਾਂ ‘ਤੇ ਪ੍ਰੀਖਿਆ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਈ ਗਈ ਹੈ।

Exit mobile version