Home ਦੇਸ਼ ਮੁੰਬਈ ਪੁਲਿਸ ਨੇ ਦੱਸਿਆ ਸੈਫ ‘ਤੇ ਹਮਲੇ ਦਾ ਦੋਸ਼ੀ ਬੰਗਲਾਦੇਸ਼ ‘ਚ ਕੁਸ਼ਤੀ...

ਮੁੰਬਈ ਪੁਲਿਸ ਨੇ ਦੱਸਿਆ ਸੈਫ ‘ਤੇ ਹਮਲੇ ਦਾ ਦੋਸ਼ੀ ਬੰਗਲਾਦੇਸ਼ ‘ਚ ਕੁਸ਼ਤੀ ਦਾ ਖਿਡਾਰੀ ਸੀ

0

ਮੁੰਬਈ : ਸੈਫ ਅਲੀ ਖਾਨ ‘ਤੇ ਉਨ੍ਹਾਂ ਦੇ ਘਰ ਵਿਚ ਪਿਛਲੇ ਦਿਨੀ ਹਮਲਾ ਹੋਇਆ ਸੀ। ਅਭਿਨੇਤਾ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਕਿਹਾ ਕਿ ਗ੍ਰਿਫਤਾਰ ਦੋਸ਼ੀ ਬੰਗਲਾਦੇਸ਼ ‘ਚ ਕੁਸ਼ਤੀ ਦਾ ਖਿਡਾਰੀ ਸੀ।

ਪੁਲਿਸ ਨੇ ਐਤਵਾਰ ਨੂੰ ਇਸ ਮਾਮਲੇ ‘ਚ ਸ਼ਰੀਫੁਲ ਇਸਲਾਮ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਦੱਸਿਆ, “ਸ਼ਰੀਫੁਲ ਨੇ ਜ਼ਿਲਾ ਅਤੇ ਰਾਸ਼ਟਰੀ ਪੱਧਰ ‘ਤੇ ਕੁਸ਼ਤੀ ਖੇਡੀ ਹੋਈ ਸੀ। ਕੁਸ਼ਤੀ ਦਾ ਖਿਡਾਰੀ ਹੋਣ ਦੇ ਨਾਤੇ ਸ਼ਰੀਫੁਲ ਸੈਫ ‘ਤੇ ਭਾਰੀ ਪਿਆ।” ਘਟਨਾ ਤੋਂ ਬਾਅਦ ਉਹ ਬੱਸ ਸਟੈਂਡ ‘ਤੇ ਸੌਂ ਗਿਆ। ਉਹ ਵਰਲੀ ਵਿੱਚ ਇੱਕ ਪੱਬ ਵਿੱਚ ਕੰਮ ਕਰਦਾ ਸੀ, ਜਿੱਥੋਂ ਉਸਨੂੰ ਚੋਰੀ ਦੇ ਦੋਸ਼ ਵਿੱਚ ਕੱਢ ਦਿੱਤਾ ਗਿਆ ਸੀ। ਸ਼ਰੀਫੁਲ ਸਤੰਬਰ ‘ਚ ਮੁੰਬਈ ਆਇਆ ਸੀ।

ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦਾ ਪੂਰਾ ਨਾਂ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ। ਉਸਦੀ ਉਮਰ 30 ਸਾਲ ਹੈ। ਗੈਰ-ਕਾਨੂੰਨੀ ਢੰਗ ਨਾਲ ਭਾਰਤ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖ ਲਿਆ ਸੀ । ਉਹ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ। ਇੱਥੇ ਇੱਕ ਹਾਊਸਕੀਪਿੰਗ ਏਜੰਸੀ ਵਿੱਚ ਕੰਮ ਕਰਦਾ ਸੀ। ਉਹ ਪਹਿਲੀ ਵਾਰ ਸੈਫ ਅਲੀ ਖਾਨ ਦੇ ਅਪਾਰਟਮੈਂਟ ‘ਚ ਦਾਖਲ ਹੋਇਆ ਸੀ।

 

 

Exit mobile version