Home ਸੰਸਾਰ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ਹੋਇਆ...

ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ਹੋਇਆ ਹਮਲਾ

0

ਕੈਨੇਡਾ : ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਤੇ ਕੈਨੇਡਾ ਤੋਂ ਇੱਕ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ‘ਤੇ ਬੀਤੇ ਦਿਨ ਖਾਲਿਸਤਾਨੀਆਂ ਨੇ ਹਮਲਾ ਕੀਤਾ। ਜੋਗਿੰਦਰ ਬਾਸੀ ਨੇ ਖੁਦ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਮਲੇ ਬਾਰੇ ਜੋਗਿੰਦਰ ਬਾਸੀ ਨੇ ਕਿਹਾ ਕਿ ਬੀਤੇ ਦਿਨ ਮੇਰੇ ਘਰ ਹਮਲਾ ਹੋਇਆ ਸੀ। ਸ਼ੁਕਰ ਹੈ ਕਿ ਮੈਂ ਤੇ ਮੇਰਾ ਪਰਿਵਾਰ ਇਸ ਘਟਨਾ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ। ਇਹ ਹਮਲਾ ਮੇਰੇ ਭਾਰਤ ਵਾਪਸ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖਾਲਿਸਤਾਨੀ ਅਪਰਾਧੀਆਂ ਨੇ ਕੀਤਾ ਹੈ। ਮੈਂ ਇਸ ਸਬੰਧ ਵਿੱਚ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਭਾਰਤ ਵਿੱਚ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਇੱਕ ਸੁਰੱਖਿਆ ਘੇਰਾ ਹਰ ਸਮੇਂ ਉਨ੍ਹਾ ਦੇ ਨਾਲ ਰਹਿੰਦਾ ਹੈ। ਟੋਰਾਂਟੋ, ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਬਾਸੀ ਸ਼ੋਅ ਦੇ ਸੰਪਾਦਕ ਜੋਗਿੰਦਰ ਬਸੀ ਨੂੰ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੁਣਦੇ ਹਨ। ਉਹ ਆਪਣੇ ਪੋਡਕਾਸਟਾਂ ਅਤੇ ਹਾਸ-ਰਸ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦਾ ਹੈ। ਲਗਭਗ ਤਿੰਨ ਮਹੀਨੇ ਪਹਿਲਾਂ ਇੱਕ ਨੌਜ਼ਵਾਨ ਨੇ ਉਨ੍ਹਾਂ ਨੂੰ ਦੁਬਈ ਦੇ ਇੱਕ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਭੇਜਿਆ ਸੀ। ਇਸ ਸਬੰਧੀ ਜੋਗਿੰਦਰ ਬਾਸੀ ਦੀ ਟੀਮ ਨੇ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬਾਸੀ ਦਾ ਸ਼ੋਅ, ਜੋ ਕਿ ਟੋਰਾਂਟੋ, ਕੈਨੇਡਾ ਵਿੱਚ ਸਥਿਤ ਹੈ, ਪੰਜਾਬ ਅਤੇ ਕੈਨੇਡਾ ਵਿੱਚ ਆਪਣੀ ਪੱਤਰਕਾਰੀ ਕਾਮੇਡੀ ਲਈ ਮਸ਼ਹੂਰ ਹੈ।

Exit mobile version