ਪੰਜਾਬ : ਜਲੰਧਰ ਦੇ ਪੁਲਿਸ ਕਮਿਸ਼ਨਰ IPS ਸਵਪਨ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਸਲ ਵਿੱਚ ਸੀ.ਪੀ. ਸਵਪਨ ਸ਼ਰਮਾ ਦੇ ਨਾਂ ਦੀ ਇੱਕ ਫਰਜ਼ੀ ਫੇਸਬੁੱਕ ਆਈ.ਡੀ ਸਾਹਮਣੇ ਆਈ ਹੈ, ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਆਈ.ਪੀ.ਐਸ ਸਵਪਨ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਆਈ.ਡੀ. ਨਕਲੀ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਈਬਰ ਠੱਗਾਂ ਵੱਲੋਂ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈ.ਡੀ ਬਣਾਈ ਗਈ ਸੀ, ਜਿਸ ਰਾਹੀਂ ਲੁਧਿਆਣਾ ਦੇ ਕਈ ਲੋਕਾਂ ਨੂੰ ਠੱਗਾਂ ਵੱਲੋਂ ਮੈਸੇਜ ਭੇਜੇ ਜਾਂਦੇ ਸਨ। ਉਦੋਂ ਸਵਪਨ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕੋਈ ਉਨ੍ਹਾਂ ਦੇ ਨਾਂ ‘ਤੇ ਬਣੀ ਆਈ.ਡੀ ਰਾਹੀਂ ਮੈਸੇਜ ਭੇਜ ਕੇ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸੁਚੇਤ ਰਹਿਣ।