Home ਪੰਜਾਬ ਇੱਕ ਵਾਰ ਫਿਰ ਬਦਲਿਆ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ

ਇੱਕ ਵਾਰ ਫਿਰ ਬਦਲਿਆ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ

0

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਬੇਹੱਦ ਠੰਢ ਹੈ ਅਤੇ ਸ਼ੀਤ ਲਹਿਰ ਜ਼ੋਰਾਂ ‘ਤੇ ਹੈ, ਜਦਕਿ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ, ਜੋ ਪਹਿਲਾਂ ਠੰਢ ਕਾਰਨ ਬਦਲਿਆ ਗਿਆ ਸੀ, ਨੂੰ ਵਧਾ ਦਿੱਤਾ ਗਿਆ ਹੈ।

ਨਵੇਂ ਹੁਕਮਾਂ ਵਿੱਚ 20 ਤੋਂ 25 ਜਨਵਰੀ ਤੱਕ ਸਕੂਲਾਂ ਦੇ ਸਮੇਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਕੂਲਾਂ ਦਾ ਸਮਾਂ 18 ਜਨਵਰੀ ਤੱਕ ਬਦਲਿਆ ਗਿਆ ਸੀ। ਨਵੇਂ ਹੁਕਮਾਂ ਅਨੁਸਾਰ ਸਿੰਗਲ ਸ਼ਿਫਟ ਵਾਲੇ ਸਕੂਲ ਸਵੇਰੇ 9.30 ਵਜੇ ਸ਼ੁਰੂ ਹੋਣਗੇ ਅਤੇ ਦੁਪਹਿਰ 2.30 ਵਜੇ ਛੁੱਟੀ ਕਰ ਦਿੱਤੀ ਜਾਵੇਗੀ, ਜਦਕਿ ਸਟਾਫ਼ ਨੂੰ ਸਵੇਰੇ 8.45 ਵਜੇ ਆਉਣਾ ਪਵੇਗਾ ਅਤੇ ਦੁਪਹਿਰ 2.45 ਵਜੇ ਛੁੱਟੀ ਕਰ ਦਿੱਤੀ ਜਾਵੇਗੀ।

ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 9.30 ਵਜੇ ਸ਼ੁਰੂ ਹੋਣਗੇ ਅਤੇ ਦੁਪਹਿਰ 1 ਵਜੇ ਛੁੱਟੀ ਕਰ ਦਿੱਤੀ ਜਾਵੇਗੀ, ਜਦੋਂ ਕਿ ਸਟਾਫ਼ ਨੂੰ ਸਵੇਰੇ 8.45 ਵਜੇ ਆਉਣਾ ਪਵੇਗਾ ਅਤੇ ਦੁਪਹਿਰ 2.45 ਵਜੇ ਛੁੱਟੀ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਦੁਪਹਿਰ 12.30 ਵਜੇ ਖੁੱਲ੍ਹਣਗੇ ਅਤੇ 3.30 ਵਜੇ ਬੰਦ ਹੋਣਗੇ, ਮਤਲਬ ਕਿ ਛੋਟੇ ਬੱਚਿਆਂ ਨੂੰ ਸਿਰਫ਼ 3 ਘੰਟੇ ਸਕੂਲ ਆਉਣਾ ਪਵੇਗਾ। ਸਟਾਫ਼ ਨੂੰ ਸਵੇਰੇ 10 ਵਜੇ ਸਕੂਲ ਆਉਣਾ ਪਵੇਗਾ ਅਤੇ ਸ਼ਾਮ 4 ਵਜੇ ਛੁੱਟੀ ਕਰ ਦਿੱਤੀ ਜਾਵੇਗੀ।

Exit mobile version