Home ਪੰਜਾਬ ਡੇਰਾ ਰਾਧਾ ਸੁਆਮੀ ਬਿਆਸ ‘ਚ ਵੀਆਈਪੀ ਕਲਚਰ ਖਤਮ, ਸਭ ਨੂੰ ਮਿਲੇਗਾ ਬਰਾਬਰ...

ਡੇਰਾ ਰਾਧਾ ਸੁਆਮੀ ਬਿਆਸ ‘ਚ ਵੀਆਈਪੀ ਕਲਚਰ ਖਤਮ, ਸਭ ਨੂੰ ਮਿਲੇਗਾ ਬਰਾਬਰ ਦਾ ਦਰਜਾ

0

ਬਿਆਸ : ਡੇਰਾ ਰਾਧਾ ਸੁਆਮੀ ਬਿਆਸ ਵਿਚ ਲੱਖਾਂ ਸਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਨੇ ਇਤਿਹਾਸਕ ਫੈਸਲਾ ਲੈਂਦਿਆਂ ਆਪਣੇ ਕੇਂਦਰਾਂ ਵਿੱਚੋਂ ਵੀਆਈਪੀ ਕਲਚਰ ਨੂੰ ਖਤਮ ਕਰ ਦਿੱਤਾ ਹੈ। ਇਸ ਦਾ ਉਦੇਸ਼ ਸੰਗਤ ਵਿੱਚ ਹਰ ਇੱਕ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਤੋਂ ਪਹਿਲਾਂ ਸਤਿਸੰਗ ਦੌਰਾਨ ਵੀ.ਆਈ.ਪੀਜ਼ ਲਈ ਵਿਸ਼ੇਸ਼ ਬੈਠਣ ਦੇ ਪ੍ਰਬੰਧ ਅਤੇ ਪਾਸ ਜਾਰੀ ਕੀਤੇ ਜਾਂਦੇ ਸਨ। ਨਵੇਂ ਨਿਯਮਾਂ ਅਨੁਸਾਰ ਸਾਰੇ ਸ਼ਰਧਾਲੂ ਇੱਕੋ ਥਾਂ ‘ਤੇ ਬੈਠਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ। ਸੰਗਤਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਸੰਗਤ ਦਾ ਕਹਿਣਾ ਹੈ ਕਿ ਇਸ ਤਬਦੀਲੀ ਨਾਲ ਸਾਰਿਆਂ ਨੂੰ ਬਰਾਬਰਤਾ ਅਤੇ ਏਕਤਾ ਦਾ ਅਨੁਭਵ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਨੇ 2 ਅਗਸਤ ਨੂੰ ਆਪਣੇ ਨਵੇਂ ਉਤਰਾਧਿਕਾਰੀ ਦਾ ਐਲਾਨ ਕੀਤਾ ਸੀ।

ਜਸਦੀਪ ਸਿੰਘ ਗਿੱਲ ਨੂੰ ਅਧਿਆਤਮਿਕ ਸਤਿਸੰਗ ਸੰਸਥਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸਨ। ਰਾਧਾ ਸੁਆਮੀ ਸਤਿਸੰਗ ਬਿਆਸ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਹੁਣ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਵੇਂ ਸਤਿਗੁਰੂ ਵਜੋਂ ਅਧਿਆਤਮਕ ਆਗੂ ਦੀ ਭੂਮਿਕਾ ਨਿਭਾਉਣਗੇ। ਉਹ ਹੁਣ ਗੁਰੂ ਦੀਕਸ਼ਾ ਦੇ ਵੀ ਦੇ ਸਕਣਗੇ। ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਹਨ। ਇਸ ਤੋਂ ਇਲਾਵਾ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਇਸ ਕਾਰਨ ਉਨ੍ਹਾਂ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ (ਡੇਰਾ ਰਾਧਾ ਸੁਆਮੀ) ਦਾ ਨਵਾਂ ਮੁਖੀ ਬਣਾਇਆ ਹੈ।

 

Exit mobile version