Home ਪੰਜਾਬ ਲਾਇਸੈਂਸ ਧਾਰਕਾਂ ਲਈ ਆਈ ਅਹਿਮ ਖ਼ਬਰ ਸਾਹਮਣੇ

ਲਾਇਸੈਂਸ ਧਾਰਕਾਂ ਲਈ ਆਈ ਅਹਿਮ ਖ਼ਬਰ ਸਾਹਮਣੇ

0

ਫ਼ਿਰੋਜ਼ਪੁਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਡਾ: ਨਿਧੀ ਕੁੰਭ ਬੰਬਾ (Ferozepur Dr. Nidhi Kumbh Bamba) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੈਂਸ ਸਬੰਧੀ ਸੇਵਾਵਾਂ ਸਤੰਬਰ 2019 ਤੋਂ ਸ਼ੁਰੂ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਰੀਬ 3784 ਲਾਇਸੈਂਸ ਧਾਰਕਾਂ ਨੇ ਈ-ਸੇਵਾ ਪੋਰਟਲ ਰਾਹੀਂ ਅਸਲਾ ਲਾਇਸੈਂਸ ਸਬੰਧੀ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦਾ ਡਾਟਾ ਨਹੀਂ ਹੈ। ਈ-ਸੇਵਾ ਪੋਰਟਲ ‘ਤੇ ਉਪਲਬਧ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲਾਇਸੈਂਸ ਧਾਰਕਾਂ ਨੇ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਕਿਸੇ ਵੀ ਸੇਵਾ ਲਈ ਅਪਲਾਈ ਨਹੀਂ ਕੀਤਾ ਹੈ, ਉਹ 31 ਜਨਵਰੀ ਤੱਕ ਈ-ਸੇਵਾ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਰੀਕ 31 ਜਨਵਰੀ ਤੱਕ ਵਧਾ ਦਿੱਤੀ ਗਈ ਹੈ।

Exit mobile version