Home ਦੇਸ਼ ਆਸਾਰਾਮ 11 ਸਾਲ 4 ਮਹੀਨੇ ਬਾਅਦ ਬਾਹਰ ਆਏ, ਸੇਵਾਦਾਰਾਂ ਨੇ ਪਟਾਕੇ ਚਲਾ...

ਆਸਾਰਾਮ 11 ਸਾਲ 4 ਮਹੀਨੇ ਬਾਅਦ ਬਾਹਰ ਆਏ, ਸੇਵਾਦਾਰਾਂ ਨੇ ਪਟਾਕੇ ਚਲਾ ਕੀਤਾ ਸਵਾਗਤ

0

ਜੋਧਪੁਰ : ਆਸਾਰਾਮ ਦੇ ਸੇਵਾਦਾਰਾਂ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ। ਰਾਜਸਥਾਨ ਹਾਈ ਕੋਰਟ ਨੇ ਬਲਾਤਕਾਰ ਦੇ ਕੇਸ ਵਿੱਚ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਇਸ ਤੋਂ ਬਾਅਦ ਉਹ ਅਰੋਗਯਮ ਹਸਪਤਾਲ ਜੋਧਪੁਰ ਪਹੁੰਚੇ।

ਇਸ ਦੌਰਾਨ ਹਸਪਤਾਲ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਸਮਰਥਕਾਂ ਨੇ ਆਸਾਰਾਮ ਨੂੰ ਹਾਰ ਪਹਿਨਾਏ। ਆਸਾਰਾਮ ਰਾਤ ਕਰੀਬ 10:30 ਵਜੇ ਆਪਣੇ ਆਸ਼ਰਮ ਪਹੁੰਚੇ। ਇੱਥੇ ਵੀ ਸੇਵਾਦਾਰਾਂ ਨੇ ਆਤਿਸ਼ਬਾਜ਼ੀ ਚਲਾ ਕੇ ਆਸਾਰਾਮ ਦਾ ਸਵਾਗਤ ਕੀਤਾ। ਆਸਾਰਾਮ ਰਾਤ 11 ਵਜੇ ਇਕਾਂਤ ਵਿਚ ਚਲੇ ਗਏ।

ਆਸਾਰਾਮ ਵਿਰੁੱਧ ਗੁਜਰਾਤ ਦੇ ਗਾਂਧੀਨਗਰ ਅਤੇ ਰਾਜਸਥਾਨ ਦੇ ਜੋਧਪੁਰ ਵਿੱਚ ਬਲਾਤਕਾਰ ਦੇ ਕੇਸ ਦਰਜ ਹਨ। ਦੋਵਾਂ ਮਾਮਲਿਆਂ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਨਾਲ ਜੁੜੇ ਮਾਮਲੇ ‘ਚ ਉਨ੍ਹਾਂ ਨੂੰ 7 ਜਨਵਰੀ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ, ਜਿਸ ਤੋਂ ਬਾਅਦ 14 ਜਨਵਰੀ ਨੂੰ ਜੋਧਪੁਰ ਮਾਮਲੇ ‘ਚ ਵੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਉਹ 75 ਦਿਨਾਂ ਲਈ ਬਾਹਰ ਆਏ ਹਨ। ਸਿਹਤ ਕਾਰਨਾਂ ਕਰਕੇ ਆਸਾਰਾਮ ਨੂੰ 11 ਸਾਲ, 4 ਮਹੀਨੇ ਅਤੇ 12 ਦਿਨਾਂ ਬਾਅਦ ਅਦਾਲਤ ਤੋਂ ਅੰਤਰਿਮ ਜ਼ਮਾਨਤ ਦੇ ਰੂਪ ਵਿੱਚ ਅੰਸ਼ਕ ਰਾਹਤ ਮਿਲੀ ਹੈ।

 

 

Exit mobile version