Home ਪੰਜਾਬ ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ ਆਈ ਸਾਹਮਣੇ

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ ਆਈ ਸਾਹਮਣੇ

0

ਚੰਡੀਗੜ੍ਹ: ਸਿੱਖਿਆ ਵਿਭਾਗ (Education Department) ਵੱਲੋਂ ਜੇ.ਬੀ.ਟੀ., ਟੀ.ਜੀ.ਟੀ., ਪੀ.ਜੀ.ਟੀ. ਅਤੇ ਸਪੈਸ਼ਲ ਐਜੂਕੇਟਰ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ ਪੀ.ਜੀ.ਟੀ. ਦੀਆਂ 98 ਅਸਾਮੀਆਂ ਅਤੇ ਜੇ.ਬੀ.ਟੀ. ਦੀਆਂ 396 ਅਸਾਮੀਆਂ ਲਈ 21 ਜਨਵਰੀ ਨੂੰ, ਟੀ.ਜੀ.ਟੀ. ਦੀਆਂ 303 ਅਸਾਮੀਆਂ ਲਈ 24 ਜਨਵਰੀ ਨੂੰ ਅਤੇ ਸਪੈਸ਼ਲ ਐਜੂਕੇਟਰ ਦੀਆਂ 96 ਅਸਾਮੀਆਂ ਲਈ 27 ਜਨਵਰੀ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਕਰੀਬ ਇੱਕ ਸਾਲ ਤੋਂ ਲਟਕ ਰਹੀ ਸੀ। ਹਾਈਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਖਰ ਸਿੱਖਿਆ ਵਿਭਾਗ ਨੇ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਦਾ ਫ਼ੈਸਲਾ ਕਰ ਲਿਆ ਹੈ।

ਜਿਸ ਕਾਰਨ ਉਮੀਦਵਾਰਾਂ ਲਈ ਨਿਯੁਕਤੀ ਪੱਤਰ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ ਚੰਡੀਗੜ੍ਹ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਨਿਯੁਕਤੀ ਪੱਤਰ ਜਾਰੀ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।

Exit mobile version