ਐਡੀਲੇਡ : ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 337 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਹੈ। ਇਸ ਤਰ੍ਹਾਂ ਕੰਗਾਰੂਆਂ ਨੇ ਟ੍ਰੈਵਿਸ ਹੈੱਡ (140 ਦੌੜਾਂ) ਅਤੇ ਮਾਰਨਸ ਲੈਬੁਸ਼ਗਨ (64 ਦੌੜਾਂ) ਦੀ ਪਾਰੀ ਦੇ ਆਧਾਰ ‘ਤੇ 157 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਸ਼ਨੀਵਾਰ ਨੂੰ ਐਡੀਲੇਡ ‘ਚ ਚੱਲ ਰਹੇ ਇਸ ਡੇ-ਨਾਈਟ ਟੈਸਟ ਦਾ ਦੂਜਾ ਦਿਨ ਹੈ।
ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਅਤੇ ਨਿਤੀਸ਼ ਰੈੱਡੀ ਨੂੰ ਇਕ-ਇਕ ਵਿਕਟ ਮਿਲੀ। ਆਸਟ੍ਰੇਲੀਆ ਨੇ ਟਰੇਵਿਸ ਹੈੱਡ ਦੇ ਰੂਪ ਵਿਚ ਆਪਣਾ 7ਵਾਂ ਵਿਕਟ ਗੁਆ ਦਿੱਤਾ । ਇੱਥੇ ਟਰੇਵਿਸ ਹੈੱਡ 140 ਦੌੜਾਂ ਬਣਾ ਕੇ ਆਊਟ ਹੋ ਗਏ। ਉਸਨੇ ਸਿਰਾਜ ਦੇ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਲਗਾਇਆ, ਫਿਰ ਅਗਲੀ ਹੀ ਗੇਂਦ ‘ਤੇ ਸਿਰਾਜ ਨੇ ਉਸਨੂੰ ਬੋਲਡ ਕਰ ਦਿੱਤਾ।
ਐਡੀਲੇਡ ‘ਚ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਮਜ਼ਬੂਤ ਸਥਿਤੀ ‘ਚ ਪਹੁੰਚ ਗਿਆਹੈ । ਸ਼ੁੱਕਰਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਭਾਰਤੀ ਟੀਮ ਪਹਿਲੀ ਪਾਰੀ ਵਿਚ 180 ਦੌੜਾਂ ਹੀ ਬਣਾ ਸਕੀ।