Home ਦੇਸ਼ ਹੈਕਰਾਂ ਨੇ ਭਾਰਤ ਦੀ ਸੁਪਰੀਮ ਕੋਰਟ ਦਾ ਅਧਿਕਾਰਤ ਯੂਟਿਊਬ ਚੈਨਲ ਕੀਤਾ ਹੈਕ

ਹੈਕਰਾਂ ਨੇ ਭਾਰਤ ਦੀ ਸੁਪਰੀਮ ਕੋਰਟ ਦਾ ਅਧਿਕਾਰਤ ਯੂਟਿਊਬ ਚੈਨਲ ਕੀਤਾ ਹੈਕ

0

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ (The Supreme Court) ਦੇ ਅਧਿਕਾਰਤ ਯੂਟਿਊਬ ਚੈਨਲ (The Official YouTube Channel) ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਹੈਕ ਕਰ ਲਿਆ ਗਿਆ। ਹੈਕਰਾਂ ਨੇ ਚੈਨਲ ‘ਤੇ ਕ੍ਰਿਪਟੋਕਰੰਸੀ ‘XRP’ ਦਾ ਵੀਡੀਓ ਅਪਲੋਡ ਕੀਤਾ ਹੈ। XRP ਇੱਕ ਕ੍ਰਿਪਟੋਕਰੰਸੀ ਹੈ ਜੋ ਅਮਰੀਕੀ ਕੰਪਨੀ ‘ਰਿਪਲ ਲੈਬਜ਼’ ਦੁਆਰਾ ਵਿਕਸਤ ਕੀਤੀ ਗਈ ਹੈ।

ਸੁਪਰੀਮ ਕੋਰਟ ਇਸ ਯੂਟਿਊਬ ਚੈਨਲ ਦੀ ਵਰਤੋਂ ਸੰਵਿਧਾਨਕ ਮਾਮਲਿਆਂ ਅਤੇ ਜਨਹਿਤ ਪਟੀਸ਼ਨਾਂ ਦੀ ਸੁਣਵਾਈ ਦੀ ਲਾਈਵ ਸਟ੍ਰੀਮਿੰਗ ਲਈ ਕਰਦੀ ਹੈ। ਹਾਲ ਹੀ ਵਿੱਚ, ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਚੈਨਲ ‘ਤੇ ਲਾਈਵ ਸਟ੍ਰੀਮ ਕੀਤੀ ਗਈ ਸੀ।

ਹੈਕਰਾਂ ਨੇ ਵੀਡੀਓ ਨੂੰ ਲਾਈਵ ਕਰ ਦਿੱਤਾ
ਹੈਕਰਾਂ ਨੇ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਮੌਜੂਦ ਸੁਣਵਾਈ ਦੀ ਇੱਕ ਵੀਡੀਓ ਨੂੰ ਨਿੱਜੀ ਬਣਾਇਆ ਅਤੇ ਇੱਕ ਨਵਾਂ ਵੀਡੀਓ ਲਾਈਵ ਬਣਾਇਆ, ਜਿਸਦਾ ਸਿਰਲੇਖ ਹੈ: ‘ਬ੍ਰੈਡ ਗਾਰਲਿੰਗ ਹਾਊਸ: ਰਿਪਲ ਨੇ SEC ਦੇ $2 ਬਿਲੀਅਨ ਜੁਰਮਾਨੇ ਦਾ ਜਵਾਬ ਦਿੱਤਾ! ‘WRP ਕੀਮਤ ਭਵਿੱਖਬਾਣੀ’।

ਹੈਕਿੰਗ ਕਾਰਨ ਇਹ ਸਮੱਸਿਆ ਪੈਦਾ ਹੋਈ – ਅਧਿਕਾਰੀ 
ਸੁਪਰੀਮ ਕੋਰਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਚੈਨਲ ਨੂੰ ਕੀ ਹੋਇਆ ਹੈ ਪਰ ਲੱਗਦਾ ਹੈ ਕਿ ਹੈਕਿੰਗ ਕਾਰਨ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਇਸ ਸਮੱਸਿਆ ਦਾ ਪਤਾ ਲੱਗਾ ਅਤੇ ਇਸ ਨੂੰ ਠੀਕ ਕਰਨ ਲਈ ਸੁਪਰੀਮ ਕੋਰਟ ਦੀ ਆਈ.ਟੀ ਟੀਮ ਨੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.) ਤੋਂ ਮਦਦ ਮੰਗੀ ਹੈ। ਹਾਲ ਹੀ ਦੇ ਸਮੇਂ ਵਿੱਚ, ਹੈਕਰ ਵੱਡੇ Youtube ਚੈਨਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇੱਥੋਂ ਤੱਕ ਕਿ ਰਿਪਲ ਕੰਪਨੀ ਨੇ ਵੀ ਆਪਣੇ ਸੀ.ਈ.ਓ. ਬ੍ਰੈਡ ਗਾਰਲਿੰਗ ਹਾਊਸ ਦੇ ਫਰਜ਼ੀ ਅਕਾਉਂਟ ਨੂੰ ਲੈ ਕੇ ਯੂਟਿਊਬ ਦੇ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ।

ਸੁਪਰੀਮ ਕੋਰਟ ਨੇ 2018 ਵਿੱਚ ਫ਼ੈਸਲਾ ਕੀਤਾ ਸੀ ਕਿ ਸੰਵਿਧਾਨਕ ਬੈਂਚਾਂ ਦੀਆਂ ਸੁਣਵਾਈਆਂ ਨੂੰ ਯੂਟਿਊਬ ਚੈਨਲ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਪਹਿਲੀ ਵਾਰ, 27 ਸਤੰਬਰ 2022 ਨੂੰ ਤਤਕਾਲੀ ਚੀਫ਼ ਜਸਟਿਸ ਐਨਵੀ ਰਮਨਾ ਦੀ ਸੇਵਾਮੁਕਤੀ ਦੇ ਦਿਨ ਸੁਪਰੀਮ ਕੋਰਟ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ ਸੀ, ਜਿਸ ਵਿੱਚ 5 ਮਾਮਲਿਆਂ ‘ਤੇ ਫ਼ੈਸਲਾ ਦਿੱਤਾ ਗਿਆ ਸੀ।

Exit mobile version