HomePunjabਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਨੇ ਇਨ੍ਹਾਂ ਸਾਰਿਆਂ ਤੋਂ ਠੱਗੇ ਲੱਖਾਂ...

ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਇਨ੍ਹਾਂ ਸਾਰਿਆਂ ਤੋਂ ਠੱਗੇ ਲੱਖਾਂ ਰੁਪਏ

ਪੰਜਾਬ : ਮੁਹਾਲੀ ਵਿੱਚ ਵਰਕ ਪਰਮਿਟ (Work Permit) ਦੇ ਬਹਾਨੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਯੂਕੇ ਅਤੇ ਕੈਨੇਡਾ (UK and Canada) ਦਾ ਵਰਕ ਪਰਮਿਟ ਦਿਵਾਉਣ ਦੇ ਬਹਾਨੇ ਬਿਨੈਕਾਰਾਂ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਸੋਹਾਣਾ ਪੁਲਿਸ ਨੇ ਦਿੱਲੀ ਦੇ ਮਨੋਜ ਗੌੜ ਅਤੇ ਮੁੰਬਈ ਦੇ ਪ੍ਰਦੀਪ ਗੁਪਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।  ਨੇ ਪੁਲਿਸ ਨੇ ਇਹ ਕੇਸ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ-34 ਸਥਿਤ ਇੱਕ ਪ੍ਰਾਈਵੇਟ ਮੈਡੀਕਲ Counseling ਸੈਂਟਰ ਵਿੱਚ ਕੰਮ ਕਰਦੀ ਹੈ। ਉਸ ਦੇ ਨਾਲ ਰਾਜੂ ਗੋਪਨਨ ਨਾਂ ਦਾ ਉਸ ਦਾ ਸਾਥੀ ਵੀ ਉਸ ਨਾਲ ਕੰਮ ਕਰਦਾ ਹੈ। ਰਾਜੂ ਨੇ ਅਮਨਦੀਪ ਕੌਰ ਨੂੰ ਆਪਣੇ ਇੱਕ ਜਾਣਕਾਰ ਨਾਲ ਮਿਲਾਇਆ। ਰਾਜੂ ਨੇ ਦੱਸਿਆ ਕਿ ਮਨੋਜ ਨੂੰ ਯੂਕੇ ਅਤੇ ਕੈਨੇਡਾ ਲਈ ਵਰਕ ਪਰਮਿਟ ਮਿਲੇ ਹਨ। ਮਨੋਜ ਨੇ ਕਿਹਾ ਕਿ ਜੇਕਰ ਤੁਹਾਡਾ ਕੋਈ ਜਾਣਕਾਰ ਵਰਕ ਪਰਮਿਟ ‘ਤੇ ਯੂ.ਕੇ ਜਾਂ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਅਮਨਦੀਪ ਕੌਰ ਨੇ ਉਨ੍ਹਾਂ ਦੇ ਜਾਲ ਵਿੱਚ ਫਸ ਕੇ ਉਨ੍ਹਾਂ ਨੂੰ ਆਪਣੇ ਜਾਣ-ਪਛਾਣ ਵਾਲਿਆਂ ਨਾਲ ਮਿਲਵਾਇਆ ਜੋ ਯੂਕੇ ਅਤੇ ਕੈਨੇਡਾ ਜਾਣਾ ਚਾਹੁੰਦੇ ਸਨ।

ਮਨੋਜ ਅਤੇ ਉਸ ਦੇ ਇਕ ਜਾਣਕਾਰ ਮੁੰਬਈ ਨਿਵਾਸੀ ਪ੍ਰਦੀਪ ਗੁਪਤਾ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਇਨ੍ਹਾਂ ਸਾਰਿਆਂ ਤੋਂ ਲੱਖਾਂ ਰੁਪਏ ਹੜੱਪ ਲਏ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਆਫਰ ਲੈਟਰ ਵੀ ਦਿੱਤੇ। ਇਸ ਤੋਂ ਬਾਅਦ ਸਾਰਿਆਂ ਦੇ ਆਫਰ ਲੈਟਰ ਫਰਜ਼ੀ ਨਿਕਲੇ। ਇਸ ਤੋਂ ਪ੍ਰੇਸ਼ਾਨ ਹੋ ਕੇ ਅਮਨਦੀਪ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਸੋਹਾਣਾ ਪੁਲਿਸ ਨੇ ਦਿੱਲੀ ਨਿਵਾਸੀ ਮਨੋਜ ਅਤੇ ਮੁੰਬਈ ਨਿਵਾਸੀ ਪ੍ਰਦੀਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments