HomePunjabਜਲੰਧਰ ਦੇ ਮੇਨ ਚੌਂਕ 'ਚ ਅੱਜ ਤੜਕੇ ਭਾਰੀ ਹੰਗਾਮਾ ਹੋਣ ਦਾ ਮਾਮਲਾ...

ਜਲੰਧਰ ਦੇ ਮੇਨ ਚੌਂਕ ‘ਚ ਅੱਜ ਤੜਕੇ ਭਾਰੀ ਹੰਗਾਮਾ ਹੋਣ ਦਾ ਮਾਮਲਾ ਆਇਆ ਸਾਹਮਣੇ

ਜਲੰਧਰ : ਜਲੰਧਰ (Jalandhar) ਦੇ ਮੇਨ ਚੌਂਕ ‘ਚ ਅੱਜ ਤੜਕੇ ਭਾਰੀ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੰਬੀ ਪਿੰਡ ਚੌਂਕ ‘ਚ ਦੋ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਮੌਕੇ ‘ਤੇ ਹੀ ਤਲਵਾਰਾਂ ਚਲਾਈਆਂ ਗਈਆਂ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਕ ਪਾਸੇ ਦੇ ਲੋਕਾਂ ਨੇ ਕਿਹਾ ਕਿ ਨਿੰਹਗ ਬੈਨ ਵਿੱਚ ਵਸੂਲੀ ਲਈ ਆਏ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਨਿਹੰਗ ਬਾਣੇ ‘ਚ ਆਏ ਲੋਕਾਂ ਨੇ ਉਸ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਕਾਫੀ ਦੇਰ ਬਾਅਦ ਮੌਕੇ ’ਤੇ ਪੁੱਜੀ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments