HomePunjabਜਲੰਧਰ 'ਚ ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਫੈਲੀ ਸਨਸਨੀ

ਜਲੰਧਰ ‘ਚ ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਫੈਲੀ ਸਨਸਨੀ

ਜਲੰਧਰ : ਆਦਮਪੁਰ (Alawalpur) ਦੇ ਅਧੀਨ ਪੈਂਦੇ ਅਲਾਵਲਪੁਰ ਵਿਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ ਸਿਰ ਵੱਢੀ ਅਤੇ ਕੁੱਝ ਹਿੱਸਾ ਸੜੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਰਿੰਕਾ ਦੇ ਰੂਪ ‘ਚ ਹੋਈ ਹੈ।

ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਉਰਫ਼ ਰਿੰਕਾ ਜੋ ਕਿ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ। ਪਿੰਡ ਦੇ ਹੀ ਵਿਅਕਤੀ ਵੱਲੋਂ ਜਿਸਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ ਵੱਲੋਂ ਕਤਲ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਵੱਲੋਂ ਪਹਿਲਾਂ ਇਸਦੀ ਧੌਣ ਸਿਰ ਤੋਂ ਅਲੱਗ ਕਰ ਨਾਲੇ ਵਿਚ ਸੁੱਟ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੇ ਦੋਸ਼ੀ ਨੂੰ ਫੜ ਲਿਆ ਹੈ ਪਰ ਅਜੇ ਤੱਕ ਪਰਿਵਾਰ ਲਾਸ਼ ਚੁੱਕਣ ਨਹੀਂ ਦੇ ਰਿਹਾ ਤੇ ਉਸਦੇ ਸਿਰ ਨੂੰ ਲੱਭਣ ਦੀ ਮੰਗ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments