HomeUP Newsਕਨੌਜ ਤੋਂ ਅਖਿਲੇਸ਼ ਯਾਦਵ ਖੁਦ ਲੜਨਗੇ ਚੋਣ,ਇਸ ਦਿਨ ਕਰ ਸਕਦੇ ਹਨ ਨਾਮਜ਼ਦਗੀ...

ਕਨੌਜ ਤੋਂ ਅਖਿਲੇਸ਼ ਯਾਦਵ ਖੁਦ ਲੜਨਗੇ ਚੋਣ,ਇਸ ਦਿਨ ਕਰ ਸਕਦੇ ਹਨ ਨਾਮਜ਼ਦਗੀ ਦਾਖਲ

ਕਨੌਜ : ਕਨੌਜ ਲੋਕ ਸਭਾ ਸੀਟ ਤੋਂ ਉਮੀਦਵਾਰ ਅਤੇ ਅਖਿਲੇਸ਼ ਯਾਦਵ (Akhilesh Yadav) ਦੇ ਚੋਣ ਲੜਨ ਨੂੰ ਲੈ ਕੇ ਕਾਫੀ ਸਮੇਂ ਤੋਂ ਸਮਾਜਵਾਦੀ ਪਾਰਟੀ (The Samajwadi Party)  ਭੰਬਲਭੂਸੇ ‘ਚ ਨਜ਼ਰ ਆ ਰਹੀ ਸੀ ਪਰ ਹੁਣ ਇਹ ਤੈਅ ਹੋ ਗਿਆ ਹੈ ਕਿ ਅਖਿਲੇਸ਼ ਦੇ ਭਤੀਜੇ ਤੇਜ ਪ੍ਰਤਾਪ ਯਾਦਵ (Tej Pratap Yadav) ਦੀ ਟਿਕਟ ਰੱਦ ਕਰ ਦਿੱਤੀ ਜਾਵੇਗੀ ਅਤੇ ਇਸ ਸੀਟ ਤੋਂ ਅਖਿਲੇਸ਼ ਯਾਦਵ ਖੁਦ ਚੋਣ ਲੜਨਗੇ।

ਤੁਹਾਨੂੰ ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਪਿਛਲੇ ਸੋਮਵਾਰ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ 2 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਸਪਾ ਨੇ ਕਨੌਜ ਤੋਂ ਤੇਜ ਪ੍ਰਤਾਪ ਯਾਦਵ ਅਤੇ ਬਲੀਆ ਤੋਂ ਸਨਾਤਨ ਪਾਂਡੇ ਨੂੰ ਟਿਕਟ ਦਿੱਤੀ ਸੀ। ਇਸ ਸੂਚੀ ਦੇ ਆਉਣ ਤੋਂ ਬਾਅਦ ਅਖਿਲੇਸ਼ ਯਾਦਵ ਦੇ ਕਨੌਜ ਤੋਂ ਚੋਣ ਲੜਨ ਦੀਆਂ ਅਟਕਲਾਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਜਿਸ ਤੋਂ ਬਾਅਦ ਅੱਜ ਤੇਜ ਪ੍ਰਤਾਪ ਨੇ ਕਨੌਜ ਜਾ ਕੇ ਨਾਮਜ਼ਦਗੀ ਦਾਖ਼ਲ ਕਰਨੀ ਸੀ, ਪਰ ਹੁਣ ਇਸ ਨੂੰ ਟਾਲ ਦਿੱਤਾ ਗਿਆ ਹੈ।

25 ਅਪ੍ਰੈਲ ਨੂੰ ਕਨੌਜ ਤੋਂ ਅਖਿਲੇਸ਼ ਨਾਮਜ਼ਦਗੀ ਕਰਨਗੇ ਦਾਖਲ 
ਦੱਸਿਆ ਜਾ ਰਿਹਾ ਹੈ ਕਿ ਅਖਿਲੇਸ਼ ਯਾਦਵ 25 ਅਪ੍ਰੈਲ ਨੂੰ ਕਨੌਜ ਤੋਂ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਕਨੌਜ ਸੀਟ ਤੋਂ ਤੇਜ ਪ੍ਰਤਾਪ ਨੂੰ ਮੈਦਾਨ ਵਿੱਚ ਉਤਾਰਨ ਦੇ ਅਖਿਲੇਸ਼ ਯਾਦਵ ਦੇ ਫ਼ੈਸਲੇ ਨੂੰ ਸਥਾਨਕ ਨੇਤਾ ਮੰਨਣ ਲਈ ਤਿਆਰ ਨਹੀਂ ਹਨ। ਸੋਮਵਾਰ ਰਾਤ ਤੋਂ ਹੀ ਕਨੌਜ ਦੇ ਪਾਰਟੀ ਨੇਤਾ ਲਗਾਤਾਰ ਅਖਿਲੇਸ਼ ਯਾਦਵ ਨੂੰ ਮਿਲ ਰਹੇ ਸਨ ਅਤੇ ਫ਼ੈਸਲਾ ਬਦਲਣ ਦੀ ਮੰਗ ਕਰ ਰਹੇ ਸਨ।

ਦੂਜੇ ਪੜਾਅ ‘ਚ ਯੂਪੀ ਦੀਆਂ ਇਨ੍ਹਾਂ 8 ਸੀਟਾਂ ‘ਤੇ ਹੋਵੇਗੀ ਵੋਟਿੰਗ 
ਤੁਹਾਨੂੰ ਦੱਸ ਦੇਈਏ ਕਿ 26 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਹੋਵੇਗੀ। ਦੂਜੇ ਪੜਾਅ ਵਿੱਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 88 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 26 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੀਆਂ 8 ਲੋਕ ਸਭਾ ਸੀਟਾਂ ‘ਤੇ ਵੀ ਚੋਣਾਂ ਹੋਣੀਆਂ ਹਨ। ਜਿਸ ਵਿੱਚ ਅਮਰੋਹਾ, ਮੇਰਠ, ਬਾਗਪਤ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ ਅਤੇ ਮਥੁਰਾ ਦੇ ਨਾਮ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments