HomeLifestyleENTERTAINMENTਸੁਰਖੀਆਂ ਬਟੋਰ ਰਿਹਾ ਹੈ ਅਦਾਕਾਰਾ ਸੋਨਮ ਬਾਜਵਾ ਦਾ ਬ੍ਰਾਈਡਲ ਲੁੱਕ

ਸੁਰਖੀਆਂ ਬਟੋਰ ਰਿਹਾ ਹੈ ਅਦਾਕਾਰਾ ਸੋਨਮ ਬਾਜਵਾ ਦਾ ਬ੍ਰਾਈਡਲ ਲੁੱਕ

ਮੁੰਬਈ : ਪੰਜਾਬੀ ਫਿਲਮ ਇੰਡਸਟਰੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਖੂਬਸੂਰਤੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਸੋਨਮ ਬਾਜਵਾ ‘ਬਾਂਬੇ ਟਾਈਮਜ਼ ਫੈਸ਼ਨ ਵੀਕ’ ਦਾ ਹਿੱਸਾ ਬਣੀ, ਜਿੱਥੇ ਉਸ ਨੇ ਆਪਣੇ ‘ਬ੍ਰਾਈਡਲ ਲੁੱਕ’ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

Sonam Bajwa, the bold beauty of the Punjabi film industry, is grabbing a lot of headlines these days for her beauty. Recently, Sonam Bajwa became a part of ‘Bombay Times Fashion Week’

ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਇੰਸਟਾ ਸਟੋਰੀ ‘ਚ ਇਸ ਦੌਰਾਨ ਦੀਆਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸੋਨਮ ਦੇ ਇਸ ਲੁੱਕ ਤੋਂ ਨਜ਼ਰਾ ਹਟਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਬ੍ਰਾਈਡਲ ਲੁੱਕ ‘ਚ ਸੋਨਮ ਕਾਫੀ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ ਪ੍ਰਸ਼ੰਸਕ ਹੀ ਨਹੀਂ ਬਲਕਿ ਫਿਲਮੀ ਸਿਤਾਰੇ ਵੀ ਸੋਨਮ ਬਾਜਵਾ ਦੇ ਬ੍ਰਾਈਡਲ ਲੁੱਕ ਦੀ ਲਗਾਤਾਰ ਤਾਰੀਫ ਕਰ ਰਹੇ ਹਨ।

ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਸਾਦਗੀ ਅਤੇ ਬੋਲਡ ਅੰਦਾਜ਼ ਲਈ ਵੀ ਸੁਰਖੀਆਂ ‘ਚ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments