HomePunjabਪੰਜਾਬ ਦੀ ਇਸ ਜੇਲ੍ਹ ਚੋਂ ਮਿਲਿਆ ਅਵੈਦ ਸਮਾਨ

ਪੰਜਾਬ ਦੀ ਇਸ ਜੇਲ੍ਹ ਚੋਂ ਮਿਲਿਆ ਅਵੈਦ ਸਮਾਨ

ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਇਤਰਾਜ਼ਯੋਗ ਵਸਤੂਆਂ ਮਿਲਣ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਜੇਲ੍ਹ ਦੀਆਂ ਕੰਧਾਂ ਵਿੱਚ ਲਾਵਾਰਿਸ ਪਈਆਂ ਇਤਰਾਜ਼ਯੋਗ ਵਸਤੂਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਜਿਨ੍ਹਾਂ ਗੁਪਤ ਰਸਤਿਆਂ ਰਾਹੀਂ ਭਾਰੀ ਮਾਤਰਾ ਵਿਚ ਸਾਮਾਨ ਜੇਲ੍ਹ ਅੰਦਰ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਦੇਰ ਰਾਤ ਅਚਨਚੇਤ ਨਿਰੀਖਣ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਦੇ ਅਹਾਤੇ ਵਿੱਚੋਂ 16 ਮੋਬਾਈਲ ਫ਼ੋਨ, 7 ਚਾਰਜਰ, 2 ਡਾਟਾ ਕੇਬਲ, 1 ਏਅਰ ਫ਼ੋਨ ਅਤੇ 30 ਬੰਡਲ ਬੀੜੀਆਂ ਬਰਾਮਦ ਕੀਤੀਆਂ। ਫਿਲਹਾਲ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਸਾਰੇ ਸਾਮਾਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਵਧੀਕ ਜੇਲ੍ਹ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਦੱਸ ਦਈਏ ਕਿ ਪਿਛਲੇ 6 ਮਹੀਨਿਆਂ ਤੋਂ ਕੈਦੀਆਂ ਕੋਲੋਂ ਵੱਡੀ ਮਾਤਰਾ ‘ਚ ਮੋਬਾਈਲ ਫੋਨ ਬਰਾਮਦ ਕੀਤੇ ਜਾ ਰਹੇ ਹਨ। ਦੇਰ ਰਾਤ ਵੱਡੀ ਗਿਣਤੀ ਵਿੱਚ ਮੋਬਾਈਲ ਫ਼ੋਨ ਮਿਲਣਾ ਜੇਲ੍ਹ ਵਿੱਚ ਸੁਰੱਖਿਆ ਦੀ ਘਾਟ ਵੱਲ ਇਸ਼ਾਰਾ ਕਰਦਾ ਹੈ। ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਨੂੰ ਤੋੜ ਕੇ ਜੇਲ੍ਹ ਦੀਆਂ ਕੰਧਾਂ ਤੱਕ ਪੁੱਜਣ ਵਾਲੀ ਅਜਿਹੀ ਇਤਰਾਜ਼ਯੋਗ ਸਮੱਗਰੀ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਦੀ ਮਿਲੀਭੁਗਤ ਨੂੰ ਵੀ ਦਰਸਾਉਂਦੀ ਹੈ।

ਹਾਲ ਹੀ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਡਿਊਟੀ ’ਤੇ ਮੌਜੂਦ ਇੱਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਫਿਲਹਾਲ ਪੁੱਛਗਿੱਛ ਦੌਰਾਨ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ, ਜਿਸ ਨਾਲ ਜੇਲ ਅੰਦਰੋਂ ਮਿਲੇ ਇਤਰਾਜ਼ਯੋਗ ਸਾਮਾਨ ਨੂੰ ਲਿਆਉਣ ਵਾਲੇ ਵਿਅਕਤੀ ਦੀ ਪਛਾਣ ਹੋ ਸਕੇ। ਲੰਬੇ ਸਮੇਂ ਤੋਂ ਲਗਾਤਾਰ ਸੁਰੱਖਿਆ ਘੇਰਾ ਤੋੜਨ ਵਾਲੇ ਮੁਲਜ਼ਮਾਂ ਤੱਕ ਜੇਲ੍ਹ ਅਧਿਕਾਰੀ ਨਹੀਂ ਪਹੁੰਚ ਪਾ ਰਹੇ ਹਨ, ਇਹ ਵੱਡਾ ਸਵਾਲ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments