ਪੱਛਮੀ ਬੰਗਾਲ : ਪੱਛਮੀ ਬੰਗਾਲ ਦੇ ਪੂਰਬਾ ਮੇਦਿਨੀਪੁਰ ਜ਼ਿਲ੍ਹੇ ਦੇ ਇਗਰਾ ‘ਚ ਅੱਜ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (illegal firecracker factory) ‘ਚ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ‘ਇੰਨਾ ਜ਼ਬਰਦਸਤ’ ਸੀ ਕਿ ਉਹ ਜਗ੍ਹਾ ਜਿੱਥੇ ਫੈਕਟਰੀ ਚੱਲ ਰਹੀ ਸੀ, ਢਹਿ ਗਈ। ਉਨ੍ਹਾਂ ਕਿਹਾ, ”ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਇਹ (ਧਮਾਕਾ) ਉਸ ਘਰ ਦੇ ਅੰਦਰ ਹੋਇਆ ਜਿੱਥੇ ਪਟਾਕਿਆਂ ਦੀ ਫੈਕਟਰੀ ਚੱਲ ਰਹੀ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਪੱਛਮੀ ਬੰਗਾਲ ‘ਚ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, ਤਿੰਨ ਲੋਕਾਂ ਦੀ ਮੌਤ
RELATED ARTICLES