Home ਸੰਸਾਰ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ’ਚ ਹੋਏ ਲਗਾਤਾਰ 2 ਧਮਾਕੇ, 7...

ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ’ਚ ਹੋਏ ਲਗਾਤਾਰ 2 ਧਮਾਕੇ, 7 ਲੋਕਾਂ ਦੀ ਹੋਈ ਮੌਤ

0

ਪਾਕਿਸਤਾਨ : ਪਾਕਿਸਤਾਨ ਦੇ ਖੈਬਰ ਪਖਤੂਨਖਵਾ (ਕੇ.ਪੀ.) ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਦੋ ਲਗਾਤਾਰ ਧਮਾਕਿਆ ਨਾਲ ਹੜਕੰਪ ਮਚ ਗਿਆ ਹੈ। ਇਨ੍ਹਾਂ ਧਮਾਕਿਆਂ ਵਿੱਚ ਸੱਤ ਲੋਕ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਰਿਮੋਟ ਕੰਟਰੋਲ ਵਾਲੇ ਧਮਾਕਿਆਂ ਨੂੰ “ਕਾਇਰਤਾਪੂਰਨ ਅੱਤਵਾਦੀ ਹਮਲਾ” ਕਰਾਰ ਦਿੱਤਾ ਹੈ।

ਕੀ ਹੈ ਪੂਰੀ ਘਟਨਾ?

ਬੰਨੂ ਦੀ ਵਜ਼ੀਰ ਸਬ-ਡਿਵੀਜ਼ਨ ਅਧੀਨ ਆਉਂਦੇ ਅਰਧ-ਆਦੀਵਾਸੀ ਅਤੇ ਪਹਾੜੀ ਇਲਾਕੇ ‘ਮਾਰਕਾ ਬੇਰਾ’ ਵਿੱਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਬੰਨੂ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਯਾਸਿਰ ਅਫਰੀਦੀ ਨੇ ਪੁਸ਼ਟੀ ਕੀਤੀ ਕਿ ਦੋਵਾਂ ਧਮਾਕਿਆਂ ਵਿੱਚ ਸੱਤ ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋਏ ਹਨ।

ਜਾਣਕਾਰੀ ਦੇ ਅਨੁਸਾਰ, ਪੁਲਿਸ ਨੇ ਦੱਸਿਆ ਕਿ ਫਾਂਗ ਮੂਸਾ ਖੇਲ ਖੇਤਰ ਵਿੱਚ ਦੋ ਵਾਹਨਾਂ ਨੂੰ ਰਿਮੋਟ-ਕੰਟਰੋਲ ਧਮਾਕਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਪੁਲਿਸ ਅਤੇ ਸਥਾਨਕ ਸੂਤਰਾਂ ਅਨੁਸਾਰ, ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਡੈਟਸਨ ਗੱਡੀ ਡੋਮੇਲ ਵੱਲ ਜਾ ਰਹੀ ਸੀ ਜਦੋਂ ਇਸਨੂੰ ਨਿਸ਼ਾਨਾ ਬਣਾਇਆ ਗਿਆ। ਸ਼ਕਤੀਸ਼ਾਲੀ ਧਮਾਕੇ ਨੇ ਗੱਡੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਅਤੇ ਮੌਕੇ ‘ਤੇ ਹੀ ਪੰਜ ਲੋਕਾਂ ਦੀ ਮੌਤ ਹੋ ਗਈ।

ਦੂਜਾ ਧਮਾਕਾ ਕਿੱਥੇ ਹੋਇਆ?

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਪਹਿਲੇ ਧਮਾਕੇ ਦੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਘਟਨਾ ਸਥਾਨ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਦੂਜਾ ਧਮਾਕਾ ਹੋਇਆ। ਇਸ ਵਿੱਚ ਦੂਸਰੇ ਵਾਹਨ ਵੀ ਤਬਾਹ ਹੋ ਗਏ ਅਤੇ ਦੋ ਹੋਰ ਲੋਕ ਮਾਰੇ ਗਏ।

ਬਚਾਅ ਅਤੇ ਖੋਜ ਕਾਰਜ ਜਾਰੀ

ਘਟਨਾ ਤੋਂ ਤੁਰੰਤ ਬਾਅਦ, ਬਚਾਅ 1122 ਟੀਮਾਂ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਡੋਮੇਲ ਪੇਂਡੂ ਸਿਹਤ ਕੇਂਦਰ ਅਤੇ ਖਲੀਫਾ ਗੁਲ ਨਵਾਜ਼ ਟੀਚਿੰਗ ਹਸਪਤਾਲ ਪਹੁੰਚਾਇਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਪੂਰੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਇਲਾਕੇ ਵਿੱਚ ਹੋਰ ਵੀ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (IED) ਲੁਕੇ ਹੋ ਸਕਦੇ ਹਨ, ਅਤੇ ਪੂਰੀ ਤਲਾਸ਼ੀ ਜਾਰੀ ਹੈ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ IED ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਮਾਸੂਮ ਨਾਗਰਿਕਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version