Home ਸੰਸਾਰ ਗਾਜ਼ਾ ’ਚ ਬਾਇਰਨ ਤੂਫ਼ਾਨ ਦੀ ਤਬਾਹੀ ਕਾਰਨ 16 ਲੋਕਾਂ ਦੀ ਹੋਈ ਮੌਤ

ਗਾਜ਼ਾ ’ਚ ਬਾਇਰਨ ਤੂਫ਼ਾਨ ਦੀ ਤਬਾਹੀ ਕਾਰਨ 16 ਲੋਕਾਂ ਦੀ ਹੋਈ ਮੌਤ

0

ਗਾਜ਼ਾ : ਲੰਬੇ ਸਮੇਂ ਤੋਂ ਇਜ਼ਰਾਇਲ-ਹਮਾਸ ਜੰਗ (Israel-Hamas War) ਦੀ ਮਾਰ ਝੱਲਣ ਵਾਲੇ ਗਾਜ਼ਾ (Gaza) ਵਿੱਚ ਜੰਗਬੰਦੀ ਕਾਰਨ ਹਾਲਾਤ ਸੁਧਰਨੇ ਸ਼ੁਰੂ ਹੋਏ ਹੀ ਸਨ ਕਿ ਹੁਣ ਗਾਜ਼ਾ ਵਾਸੀਆਂ ਦੇ ਸਾਹਮਣੇ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਗਾਜ਼ਾ ਵਿੱਚ ਹੁਣ ਸਰਦੀ ਦੇ ਮੌਸਮ ਵਿੱਚ ਬਾਇਰਨ ਤੂਫ਼ਾਨ (Storm Byron) ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਤੂਫ਼ਾਨ ਨੇ ਮਿਡਲ ਈਸਟ ਵਿੱਚ ਤੇਜ ਹਵਾਵਾਂ, ਭਾਰੀ ਮੀਂਹ ਅਤੇ ਤਾਪਮਾਨ ਵਿੱਚ ਗਿਰਾਵਟ ਦੇ ਵਿਚਕਾਰ ਗਾਜ਼ਾ ਵਿੱਚ ਦਸਤਕ ਦਿੱਤੀ।

16 ਲੋਕਾਂ ਦੀ ਹੋਈ ਮੌਤ

ਗਾਜ਼ਾ ਸਿਵਲ ਡਿਫੈਂਸ ਨੇ ਜਾਣਕਾਰੀ ਦਿੱਤੀ ਕਿ ਗਾਜ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ ਤੂਫਾਨ ਬਾਇਰਨ ਦੀ ਤਬਾਹੀ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ ਜੋ ਤੂਫਾਨ ਬਾਇਰਨ ਦੁਆਰਾ ਆਈ ਠੰਡ ਨਾਲ ਦਮ ਤੋੜ ਗਏ।

ਭਾਰੀ ਮੀਂਹ ਅਤੇ ਹੜ੍ਹਾਂ ਨੇ ਮਚਾਈ ਤਬਾਹੀ

ਪਹਿਲਾਂ ਯੁੱਧ ਨਾਲ ਤਬਾਹ ਹੋਇਆ ਗਾਜ਼ਾ ਨੂੰ ਹੁਣ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ਵਿੱਚ ਬਾਇਰਨ ਤੂਫ਼ਾਨ ਕਰਕੇ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ। ਇਸ ਕਾਰਨ ਉਜਾੜੇ ਗਏ ਲੋਕਾਂ ਦੇ ਅਸਥਾਈ ਕੈਂਪ ਚਿੱਕੜ ਭਰੇ ਦਲਦਲ ਵਿੱਚ ਬਦਲ ਗਏ। ਕਈ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਟੈਂਟ ਖ਼ਰਾਬ ਹੋ ਗਏ। ਕਈ ਪੁਰਾਣੇ ਘਰ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ।

ਕਈ ਲੋਕ ਲਾਪਤਾ

ਗਾਜ਼ਾ ਵਿੱਚ ਹੜ੍ਹ ਕਾਰਨ ਕਈ ਲੋਕ ਲਾਪਤਾ ਹੋ ਗਏ ਹਨ। ਖ਼ਰਾਬ ਮੌਸਮ ਕਾਰਨ ਉਨ੍ਹਾਂ ਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version