Homeਸੰਸਾਰ11 ਵਾਰ ਦੀ ਵਿਸ਼ਵ ਚੈਂਪੀਅਨ ਮਾਰੀਆ ਅੱਗ ਹਾਦਸੇ ’ਚ ਬੁਰੀ ਤਰ੍ਹਾਂ ਝੁਲਸੀ

11 ਵਾਰ ਦੀ ਵਿਸ਼ਵ ਚੈਂਪੀਅਨ ਮਾਰੀਆ ਅੱਗ ਹਾਦਸੇ ’ਚ ਬੁਰੀ ਤਰ੍ਹਾਂ ਝੁਲਸੀ

ਸਪੋਰਟਸ ਡੈਸਕ: ਰੂਸ ਦੀ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਤੈਰਾਕ ਮਾਰੀਆ ਸ਼ੁਰੇਚਕੀਨਾ ਇੱਕ ਭਿਆਨਕ ਅੱਗ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਮਾਸਕੋ ਸਥਿਤ ਉਸ ਦੇ ਫਲੈਟ ਵਿੱਚ ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਰਿਪੋਰਟਾਂ ਮੁਤਾਬਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਹਾਦਸਾ 8 ਨਵੰਬਰ ਦੀ ਰਾਤ ਨੂੰ ਮਾਸਕੋ ਦੀ ਬਾਗ੍ਰਿਤਸਕੀ ਸਟਰੀਟ ’ਤੇ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ, ਮਾਰੀਆ ਆਪਣੇ 17ਵੀਂ ਮੰਜ਼ਿਲ ’ਤੇ ਬਣੇ ਚਾਰ ਕਮਰਿਆਂ ਵਾਲੇ ਫਲੈਟ ਵਿੱਚ ਲੱਗੇ ਬਾਇਓ-ਫਾਇਰਪਲੇਸ ਵਿੱਚ ਜਲਣਸ਼ੀਲ ਤਰਲ ਪਦਾਰਥ ਭਰ ਰਹੀ ਸੀ। ਇਸੇ ਦੌਰਾਨ ਤਰਲ ਪਦਾਰਥ ਦੀ ਭਾਫ਼ ਨੇ ਅਚਾਨਕ ਅੱਗ ਫੜ ਲਈ ਅਤੇ ਅੱਗ ਉਸ ਦੇ ਕੱਪੜਿਆਂ ਤੱਕ ਪਹੁੰਚ ਗਈ।

ਕੁਝ ਹੀ ਸਮੇਂ ਵਿੱਚ ਅੱਗ ਨੇ ਫਲੈਟ ਦੇ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮੁੱਢਲੀ ਜਾਂਚ ਵਿੱਚ ਬਾਇਓ-ਫਾਇਰਪਲੇਸ ਦੀ ਵਰਤੋਂ ਸਮੇਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਹਾਦਸੇ ਦਾ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ 31 ਸਾਲਾ ਮਾਰੀਆ ਰੂਸ ਦੀ ਮਸ਼ਹੂਰ ਸਿੰਕ੍ਰੋਨਾਈਜ਼ਡ ਸਵਿਮਿੰਗ ਖਿਡਾਰਨ ਹੈ। ਉਸ ਨੇ 2016 ਦੀਆਂ ਰੀਓ ਅਤੇ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਟੀਮ ਮੁਕਾਬਲਿਆਂ ਦੌਰਾਨ ਸੋਨ ਤਮਗੇ ਜਿੱਤੇ ਸਨ। ਇਸ ਤੋਂ ਇਲਾਵਾ ਉਹ 11 ਵਾਰ ਵਿਸ਼ਵ ਚੈਂਪੀਅਨ ਵੀ ਰਹਿ ਚੁੱਕੀ ਹੈ। ਮਾਰੀਆ ਮਸ਼ਹੂਰ ਰੂਸੀ ਗਾਇਕਾ ਨਿਊਸ਼ਾ ਦੀ ਭੈਣ ਵੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments