Homeਹਰਿਆਣਾਯੂਟਿਊਬਰ ਐਲਵਿਸ਼ ਯਾਦਵ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਯੂਟਿਊਬਰ ਐਲਵਿਸ਼ ਯਾਦਵ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਹਰਿਆਣਾ : ਯੂਟਿਊਬਰ ਐਲਵਿਸ਼ ਯਾਦਵ ਨੂੰ ਸੱਪ ਦੇ ਜ਼ਹਿਰ ਦੀ ਵੀਡੀਓ ਅਤੇ ਰੇਵ ਪਾਰਟੀ ਦੀ ਮੇਜ਼ਬਾਨੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼ ਟ੍ਰਾਇਲ ਕੋਰਟ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਐਲਵਿਸ਼ ਦੀ ਪਟੀਸ਼ਨ ‘ਤੇ ਯੂ.ਪੀ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਦਰਅਸਲ, ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਐਲਵਿਸ਼ ਯਾਦਵ ਹੱਥ ਵਿੱਚ ਸੱਪ ਲੈ ਕੇ ਸੱਪਾਂ ਅਤੇ ਉਨ੍ਹਾਂ ਦੇ ਜ਼ਹਿਰ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ, ਉਨ੍ਹਾਂ ‘ਤੇ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਲਗਾਏ ਗਏ ਸਨ। ਇਸ ਦੇ ਨਾਲ ਹੀ, ਉਨ੍ਹਾਂ ‘ਤੇ ਰੇਵ ਪਾਰਟੀਆਂ ਦੀ ਮੇਜ਼ਬਾਨੀ ਕਰਨ ਦਾ ਵੀ ਦੋਸ਼ ਹੈ, ਜਿੱਥੇ ਵਿਦੇਸ਼ੀ ਨਾਗਰਿਕਾਂ ਨੇ ਕਥਿਤ ਤੌਰ ‘ਤੇ ਜ਼ਹਿਰ ਅਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕੀਤੇ ਸਨ।

ਇਸ ਕਾਰਨ, ਉਨ੍ਹਾਂ ਦੇ ਖਿਲਾਫ ਟ੍ਰਾਇਲ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਮਾਮਲਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ, ਸੁਪਰੀਮ ਕੋਰਟ ਤੱਕ ਪਹੁੰਚਿਆ, ਐਲਵਿਸ਼ ਵੱਲੋਂ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ, ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਟ੍ਰਾਇਲ ਕੋਰਟ ਦੀ ਕਾਰਵਾਈ ‘ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਐਲਵਿਸ਼ ਵੱਲੋਂ ਦਾਇਰ ਪਟੀਸ਼ਨ ‘ਤੇ ਯੂ.ਪੀ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।

ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਵਿਰੁੱਧ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਅਤੇ ਨਾਗਿਨ ਡਾਂਸ ਪਾਰਟੀ ਵਿੱਚ ਸੱਪਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਐਫ.ਆਈ.ਆਰ ਦਰਜ ਕੀਤੀ ਸੀ। ਇਹ ਮਾਮਲਾ ਸਾਲ 2023 ਦਾ ਹੈ। ਦੋਸ਼ ਲਗਾਇਆ ਗਿਆ ਸੀ ਕਿ ਐਲਵਿਸ਼ ਯਾਦਵ ਦੀਆਂ ਪਾਰਟੀ ਵਿੱਚ ਜ਼ਹਿਰੀਲੇ ਸੱਪਾਂ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ ਜੰਗਲੀ ਜੀਵ ਸੁਰੱਖਿਆ ਐਕਟ ਦੀ ਉਲੰਘਣਾ ਸੀ।

ਐਲਵਿਸ਼ ਯਾਦਵ ਆਪਣੇ ਦੇਸੀ ਸਟਾਈਲ ਅਤੇ ਫਨੀ ਵੀਡੀਓਜ਼ ਲਈ ਜਿੰਨੇ ਲੋਕਪ੍ਰਿਯ ਹਨ, ਉਨ੍ਹੇ ਹੀ ਉਹ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਹਨ। ਐਲਵਿਸ਼ ‘ਤੇ ਕਈ ਵਾਰ ਆਪਣੇ ਵੀਡੀਓਜ਼ ਵਿੱਚ ਔਰਤਾਂ ਪ੍ਰਤੀ ਇਤਰਾਜ਼ਯੋਗ ਭਾਸ਼ਾ ਅਤੇ ਅਸੰਵੇਦਨਸ਼ੀਲ ਵਿਵਹਾਰ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕੁਝ ਲੋਕ ਦੇ ਕੰਟੈਂਟ ਲਈ ਉਨ੍ਹਾਂ ਨੂੰ “ਮਿਸੋਜਿਨਿਸਟ” (ਔਰਤ ਵਿਰੋਧੀ) ਵੀ ਕਹਿੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments