Home ਟੈਕਨੋਲੌਜੀ ਯੂਟਿਊਬ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ...

ਯੂਟਿਊਬ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਦਾ ਯੂਟਿਊਬ ਚੈਨਲ ਕੀਤਾ ਬੰਦ

0

ਫਤਿਹਗੜ੍ਹ ਸਾਹਿਬ: ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ (Video Sharing Platform YouTube) ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਪਲੇਟਫਾਰਮ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ (Bhai Harpal Singh) ਦਾ ਯੂਟਿਊਬ ਚੈਨਲ ਬੰਦ ਕਰ ਦਿੱਤਾ ਹੈ। ਯੂਟਿਊਬ ਨੇ ਇਹ ਕਾਰਵਾਈ ਆਪਣੀ ‘ਵਾਇਲੈਂਟ ਕ੍ਰਿਮੀਨਲ ਆਰਗੇਨਾਈਜ਼ੇਸ਼ਨ ਪਾਲਿਸੀ’ ਦਾ ਹਵਾਲਾ ਦਿੰਦੇ ਹੋਏ ਕੀਤੀ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਅਪਰਾਧਿਕ ਸੰਗਠਨਾਂ ਦੇ ਪ੍ਰਚਾਰ ‘ਤੇ ਰੋਕ ਹੈ।

ਯੂਟਿਊਬ ਨੇ ਕੀ ਕਿਹਾ?
ਯੂਟਿਊਬ ਨੇ ਆਪਣੀ ਕਾਰਵਾਈ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਕੰਟੈਂਟ ਨੂੰ ਮਨਜ਼ੂਰੀ ਨਹੀਂ ਦਿੰਦਾ, ਜੋ ਹਿੰਸਕ ਅੱਤਵਾਦੀ ਜਾਂ ਅਪਰਾਧਿਕ ਸੰਸਥਾਵਾਂ ਦੀ ਤਾਰੀਫ਼, ਪ੍ਰਚਾਰ ਜਾਂ ਮਦਦ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੋਵੇ। ਪਲੇਟਫਾਰਮ ਨੇ ਸਪੱਸ਼ਟ ਕੀਤਾ ਕਿ ਭਾਈ ਹਰਪਾਲ ਸਿੰਘ ਦਾ ਵੀਡੀਓ ਉਨ੍ਹਾਂ ਦੀ ਇਸ ਪਾਲਿਸੀ ਦੀ ਪਾਲਣਾ ਨਹੀਂ ਕਰਦਾ ਸੀ, ਜਿਸ ਕਾਰਨ ਚੈਨਲ ਨੂੰ ਸਸਪੈਂਡ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version