ਰਾਜਸਥਾਨ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਬੀਤੀ ਰਾਤ ਨੌਗਾਓਂ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਇੱਕ ਮੋਬਾਈਲ ਚਾਰਜਰ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਝੁਲਸ ਗਿਆ। ਰਿਪੋਰਟਾਂ ਦੇ ਅਨੁਸਾਰ, ਵਾਰਡ 15 ਵਿੱਚ ਪੰਕਜ ਵਰਮਾ (21) ਦੇ ਇੱਕ ਦੋਸਤ ਨੇ ਉਸਨੂੰ ਬੋਤਲ ਵਿੱਚ ਪੈਟਰੋਲ ਲੈ ਕੇ ਰੱਖਣ ਲਈ ਕਿਹਾ ਸੀ । ਇਸ ਲਈ ਪੰਕਜ ਬੋਤਲ ਵਿੱਚ ਪੈਟਰੋਲ ਲੈ ਕੇ ਆਇਆ ਸੀ ।ਉਸ ਨੇ ਪੈਟਰੋਲ ਅਲਮਾਰੀ ਦੇ ਨੇੜੇ ਰੱਖਿਆ। ਉਸ ਬੋਤਲ ਦੇ ਨੇੜੇ ਹੀ ਉਸਨੇ ਐਕਸਟੈਂਸ਼ਨ ਬੋਰਡ ਤਾਰ ਵਿੱਚ ਚਾਰਜ ਲਗਾਕੇ ਮੋਬਾਇਲ ਚਾਰਜ ਕਰਨ ਲਈ ਰੱਖ ਦਿੱਤਾ ਅਤੇ ਖਾਣਾ ਖਾਣ ਲੱਗਾ ।
ਇਸ ਦੌਰਾਨ ਅਚਾਨਕ ਚਾਰਜਰ ਫਟ ਗਿਆ ਜਿਸ ਨਾਲ ਬੋਤਲ ਵਿੱਚ ਰੱਖੇ ਪੈਟਰੋਲ ਨੇ ਅੱਗ ਫੜ ਲਈ । ਸੂਤਰਾਂ ਨੇ ਦੱਸਿਆ ਕਿ ਅੱਗ ਲਗਦੇ ਹੀ ਪੰਕਜ ਬੁਰੀ ਤਰ੍ਹਾਂ ਝੁਲਸ ਗਿਆ । ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਨੌਗਾਓਂ ਦੇ ਇੱਕ ਹਸਪਤਾਲ ਵਿੱਚ ਪਹੁੰਚਾਇਆ। ਹਾਲਾਂਕਿ, ਉਸਦੀ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ, ਡਾਕਟਰਾਂ ਨੇ ਉਸਨੂੰ ਬਾਅਦ ਵਿੱਚ ਅਲਵਰ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪੰਕਜ ਦੇ ਸਰੀਰ ਦਾ ਲਗਭਗ 30 ਪ੍ਰਤੀਸ਼ਤ ਤੋਂ ਵੱਧ ਹਿੱਸਾ ਸੜ ਗਿਆ ਹੈ। ਉਸਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।











