Homeਯੂਪੀ ਖ਼ਬਰਾਂਯੋਗੀ ਸਰਕਾਰ ਨੇ 12 ਆਈ.ਪੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਯੋਗੀ ਸਰਕਾਰ ਨੇ 12 ਆਈ.ਪੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਲਖਨਊ: ਉੱਤਰ ਪ੍ਰਦੇਸ਼ ਵਿੱਚ ਇਨ੍ਹੀ ਦਿਨੀ ਅਧਿਕਾਰੀਆਂ ਦੇ ਲਗਾਤਾਰ ਤਬਾਦਲੇ ਹੋ ਰਹੇ ਹਨ । ਇੱਕ ਦਿਨ ਪਹਿਲਾਂ 5 ਆਈ.ਏ.ਐਸ. ਅਧਿਕਾਰੀਆ ਦੇ ਤਬਾਦਲੇ ਤੋਂ ਬਾਅਦ ਹੁਣ ਯੋਗੀ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ । ਹੁਣ, 12 ਆਈ.ਪੀ.ਐਸ. ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤੇ ਜਾ ਰਹੇ ਹਨ।

ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ
ਜ਼ਿਕਰਯੋਗ ਹੈ ਕਿ ਸਹਾਰਨਪੁਰ (ਦਿਹਾਤੀ) ਦੇ ਏ.ਐਸ.ਪੀ. ਸਾਗਰ ਜੈਨ ਨੂੰ ਪ੍ਰਯਾਗਰਾਜ ਵਿੱਚ ਡੀ.ਸੀ.ਪੀ. ਨਿਯੁਕਤ ਕੀਤਾ ਗਿਆ ਹੈ। ਗੋਂਡਾ (ਪੂਰਬ) ਦੇ ਏ.ਐਸ.ਪੀ. ਮਨੋਜ ਕੁਮਾਰ ਰਾਵਤ ਨੂੰ ਸੰਭਲ (ਦੱਖਣ) ਵਿੱਚ ਤਬਦੀਲ ਕੀਤਾ ਗਿਆ ਹੈ। ਮੇਰਠ ਦੇ ਏ.ਐਸ.ਪੀ. ਆਯੁਸ਼ ਵਿਕਰਮ ਸਿੰਘ ਨੂੰ ਬਹਿਰਾਈਚ (ਸ਼ਹਿਰ) ਦਾ ਚਾਰਜ ਸੌਂਪਿਆ ਗਿਆ ਹੈ। ਸੀਤਾਪੁਰ ਦੇ ਏ.ਐਸ.ਪੀ. ਵਿਨਾਇਕ ਗੋਪਾਲ ਭੋਸਲੇ ਨੂੰ ਮੇਰਠ (ਸ਼ਹਿਰ) ਦਾ ਏ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਮੇਰਠ ਦੇ ਏ.ਐਸ.ਪੀ. ਅੰਤਰਿਕਸ਼ ਜੈਨ ਨੂੰ ਬੁਲੰਦਸ਼ਹਿਰ (ਦਿਹਾਤੀ) ਵਿੱਚ ਤਬਦੀਲ ਕੀਤਾ ਗਿਆ ਹੈ।

ਇਸ ਦੌਰਾਨ, ਗੌਤਮ ਬੁੱਧ ਨਗਰ ਦੀ ਏ.ਸੀ.ਪੀ. ਟਵਿੰਕਲ ਜੈਨ ਨੂੰ ਲਖਨਊ ਵਿੱਚ ਏ.ਡੀ.ਸੀ.ਪੀ. ਨਿਯੁਕਤ ਕੀਤਾ ਗਿਆ ਹੈ। ਗਾਜ਼ੀਆਬਾਦ ਦੀ ਏ.ਸੀ.ਪੀ. ਲਿਪੀ ਨਾਗਯਾਚ ਨੂੰ ਵਾਰਾਣਸੀ ਵਿੱਚ ਏ.ਡੀ.ਸੀ.ਪੀ. ਨਿਯੁਕਤ ਕੀਤਾ ਗਿਆ ਹੈ। ਪ੍ਰਯਾਗਰਾਜ ਦੇ ਏ.ਸੀ.ਪੀ. ਰਾਜਕੁਮਾਰ ਮੀਣਾ ਨੂੰ ਮਿਰਜ਼ਾਪੁਰ (ਨਕਸਲ ਪ੍ਰਭਾਵਿਤ ਜ਼ੋਨ) ਵਿੱਚ ਏ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਲਖਨਊ ਦੇ ਏ.ਸੀ.ਪੀ. ਰਿਸ਼ਭ ਰਨਵਾਲ ਨੂੰ ਸੋਨਭਦਰ (ਨਕਸਲ ਪ੍ਰਭਾਵਿਤ ਜ਼ੋਨ) ਵਿੱਚ ਤਬਦੀਲ ਕੀਤਾ ਗਿਆ ਹੈ। ਸੰਭਲ ਦੇ ਏ.ਐਸ.ਪੀ. ਆਲੋਕ ਕੁਮਾਰ ਨੂੰ ਪ੍ਰਤਾਪਗੜ੍ਹ (ਸ਼ਹਿਰ/ਪੂਰਬ) ਵਿੱਚ ਤਬਦੀਲ ਕੀਤਾ ਗਿਆ ਹੈ। ਵਾਰਾਣਸੀ ਦੇ ਏ.ਸੀ.ਪੀ. ਡਾ. ਈਸ਼ਾਨ ਸੋਨੀ ਨੂੰ ਜਲੌਨ ਦਾ ਏ.ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਲੀਗੜ੍ਹ ਦੇ ਏ.ਐਸ.ਪੀ. ਮਯੰਕ ਪਾਠਕ ਨੂੰ ਸਹਾਰਨਪੁਰ (ਦਿਹਾਤੀ) ਵਿੱਚ ਤਬਦੀਲ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments