Home ਪੰਜਾਬ ਲੁਧਿਆਣਾ ‘ਚ ਔਰਤ ਨੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਕੀਤੀ ਬੇਅਦਬੀ ,...

ਲੁਧਿਆਣਾ ‘ਚ ਔਰਤ ਨੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਕੀਤੀ ਬੇਅਦਬੀ , ਮਾਮਲਾ ਦਰਜ

0

ਲੁਧਿਆਣਾ : ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਮੁਹੱਲਾ ਭਗਤ ਸਿੰਘ ਕਲੋਨੀ ਵਿੱਚ ਇਕ ਔਰਤ ਵੱਲੋਂ ਸ਼ਿਵ ਮੰਦਰ ਦੇ ਅੰਦਰ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੀ ਰਾਤ ਇਕ ਔਰਤ ਹੱਥ ਵਿੱਚ ਚੱਪਲ ਫੜੀ ਭਗਤ ਸਿੰਘ ਕਲੋਨੀ ਦੇ ਸ਼ਿਵ ਮੰਦਰ ਵਿੱਚ ਦਾਖਲ ਹੋਈ, ਜਿਸ ਤੋਂ ਬਾਅਦ ਔਰਤ ਨੇ ਚੱਪਲਾਂ ਨਾਲ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਮੰਦਰ ਵਿੱਚ ਖੜ੍ਹੇ ਲੋਕਾਂ ਨੇ ਔਰਤ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਔਰਤ ਦੀ ਪਛਾਣ ਸੋਨੀਆ ਸਚਦੇਵਾ ਵਜੋਂ ਕੀਤੀ ਹੈ, ਜੋ ਕਿ ਸ਼ਹੀਦ ਭਗਤ ਸਿੰਘ ਕਲੋਨੀ ਦੀ ਰਹਿਣ ਵਾਲੀ ਹੈ। ਪੁਲਿਸ ਨੇ ਦੋਸ਼ੀ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version