ਅੰਮ੍ਰਿਤਸਰ : ਪਾਕਿਸਤਾਨ ਦਾ ਇਕ ਡਰੋਨ ਭਾਰਤੀ ਸਰਹੱਦ ‘ਚ 6 ਕਿਲੋਮੀਟਰ ਅੰਦਰ ਦਾਖਲ ਹੋਇਆ ਅਤੇ ਡਰੋਨ ਰਾਹੀਂ 7 ਕਿਲੋ ਅਫੀਮ ਦਾ ਪੈਕੇਟ ਸੁੱਟਿਆ ਗਿਆ। ਇਸ ਪੈਕੇਟ ਨੂੰ ਤਸਕਰਾਂ ਦੇ ਹੱਥ ਲੱਗਣ ਦੀ ਬਜਾਏ ਬੀ.ਐਸ.ਐਫ. ਦੇ ਹੱਥਾਂ ਵਿੱਚ ਆ ਗਿਆ। ਇਹ ਕਾਰਵਾਈ ਅਜਨਾਲਾ ਦੇ ਨਾਲ ਲੱਗਦੇ ਪਿੰਡ ਭਾਗਿਆਪੁਰ ਵਿੱਚ ਕੀਤੀ ਗਈ ਹੈ। ਫਿਲਹਾਲ ਸੁਰੱਖਿਆ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
